25 C
Jalandhar
Sunday, September 8, 2024
spot_img

ਪਾਕਿਸਤਾਨ ’ਚ ਪੋਲਿੰਗ ਅੱਜ ਦੋ ਧਮਾਕਿਆਂ ’ਚ 28 ਹਲਾਕ

ਇਸਲਾਮਾਬਾਦ : ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ’ਚ ਚੋਣ ਉਮੀਦਵਾਰਾਂ ਦੇ ਦਫਤਰਾਂ ਨੇੜੇ ਦੋ ਧਮਾਕਿਆਂ ’ਚ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਪਹਿਲਾ ਹਮਲਾ, ਜਿਸ ’ਚ 18 ਵਿਅਕਤੀ ਮਾਰੇ ਗਏ, ਪਿਸ਼ਿਨ ਜ਼ਿਲ੍ਹੇ ’ਚ ਆਜ਼ਾਦ ਉਮੀਦਵਾਰ ਦੇ ਦਫਤਰ ਨੇੜੇ ਹੋਇਆ। ਦੂਜਾ ਧਮਾਕਾ ਅਫਗਾਨ ਸਰਹੱਦ ਦੇ ਨੇੜੇ ਕਸਬੇ ਕਿਲ੍ਹਾ ਸੈਫੁੱਲਾ ’ਚ ਜਮੀਅਤ ਉਲੇਮਾ ਇਸਲਾਮ (ਜੇ ਯੂ ਆਈ) ਦੇ ਦਫਤਰ ਨੇੜੇ ਹੋਇਆ। ਉੱਥੇ ਘੱਟੋ-ਘੱਟ 10 ਵਿਅਕਤੀ ਮਾਰੇ ਗਏ।
ਪਿਸ਼ਿਨ ਵਿਚ ਧਮਾਕਾ ਆਜ਼ਾਦ ਉਮੀਦਵਾਰ ਅਸਫੰਦ ਯਾਰ ਖਾਨ ਕੱਕੜ ਦੇ ਦਫਤਰ ਦੇ ਬਾਹਰ ਹੋਇਆ। ਉਹ ਦਫਤਰ ਵਿਚ ਮੌਜੂਦ ਨਹੀਂ ਸਨ। ਕਿਲ੍ਹਾ ਸੈਫੁੱਲਾ ਵਿਚ ਧਮਾਕਾ ਮੌਲਾਨਾ ਅਬਦੁਲ ਵਾਸੇ ਦੇ ਦਫਤਰ ਦੇ ਬਾਹਰ ਹੋਇਆ। ਉਹ ਸਲਾਮਤ ਹਨ।
ਬਲੋਚਿਸਤਾਨ ਦੇ ਐਕਟਿੰਗ ਸੂਚਨਾ ਮੰਤਰੀ ਜਨ ਅਚਕਜਈ ਨੇ ਦੱਸਿਆ ਕਿ ਪਹਿਲਾ ਧਮਾਕਾ ਬਾਈਕ ਵਿਚ ਰੱਖੇ ਵਿਸਫੋਟਕ ਨਾਲ ਕੀਤਾ ਗਿਆ।
ਚੋਣਾਂ ਦੇ ਮੌਕੇ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਵਿਚ ਦਹਿਸ਼ਤਗਰਦਾਂ ਦੇ ਹਮਲੇ ਕਾਫੀ ਵਧੇ ਹਨ। ਬਲੋਚਿਸਤਾਨ ਵਿਚ ਬਲੋਚ ਲਿਬਰੇਸ਼ਨ ਆਰਮੀ ਤੇ ਖੈਬਰ ਵਿਚ ਪਾਕਿਸਤਾਨੀ ਤਾਲਿਬਾਨ ਹਮਲੇ ਕਰ ਰਹੇ ਹਨ। 31 ਜਨਵਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਰੇਹਾਨ ਜੇਬ ਖਾਨ ਦੀ ਖੈਬਰ ਵਿਚ ਹੱਤਿਆ ਕਰ ਦਿੱਤੀ ਗਈ ਸੀ। 31 ਜਨਵਰੀ ਨੂੰ ਹੀ ਬਲੋਚਿਸਤਾਨ ਦੀ ਤਾਕਤਵਰ ਸਿਆਸੀ ਜਮਾਤ ਅਵਾਮੀ ਨੈਸ਼ਨਲ ਪਾਰਟੀ ਦੇ ਸੀਨੀਅਰ ਆਗੂ ਜ਼ਹੂਰ ਅਹਿਮਦ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਦੇਸ਼ ਵਿਚ ਕੌਮੀ ਅਸੰਬਲੀ ਦੇ ਨਾਲ-ਨਾਲ ਸੂਬਾਈ ਅਸੰਬਲੀਆਂ ਲਈ ਵੀ ਵੋਟਾਂ ਪੈਣੀਆਂ ਹਨ।

Related Articles

LEAVE A REPLY

Please enter your comment!
Please enter your name here

Latest Articles