ਨਵੀਂ ਦਿੱਲੀ : ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਪੁਲਸ ਨੇ ਨੋਇਡਾ ਦੇ ਮਹਾਮਾਯਾ ਫਲਾਈਓਵਰ ਨੇੜੇ ਰੋਕ ਲਿਆ। ਕਿਸਾਨਾਂ ਨੇ ਪੁਲਸ ਵੱਲੋਂ ਖੜ੍ਹੇ ਕੀਤੇ ਬੈਰੀਕੇਡਾਂ ਨੂੰ ਟੱਪਣ ਦੀ ਕੋਸ਼ਿਸ਼ ਕੀਤੀ। ਨੋਇਡਾ ਤੇ ਗ੍ਰੇਟਰ ਨੋਇਡਾ ਦੇ ਪਿੰਡਾਂ ਦੇ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਜ਼ਮੀਨ ਦਾ ਮੁਆਵਜ਼ਾ ਵਧਾਇਆ ਜਾਵੇ ਤੇ ਪਰਵਾਰਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਦਸੰਬਰ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੇ ਟਰੈਕਟਰਾਂ, ਬੱਸਾਂ ਤੇ ਹੋਰ ਸਾਧਨਾਂ ਨਾਲ ਦਿੱਲੀ ਵਿਚ ਦਾਖਲ ਹੋਣ ਦਾ ਐਲਾਨ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਮਾਰਚ ਵਿਚ ਗ੍ਰੇਟਰ ਨੋਇਡਾ ਤੋਂ ਸ਼ਾਮਲ ਹੋਏ।


