ਮੋਦੀ ਨੇ ਓ ਬੀ ਸੀ ਫੈਮਿਲੀ ’ਚ ਜਨਮ ਨਹੀਂ ਲਿਆ : ਰਾਹੁਲ

0
177

ਝਾਰਸੁਗੁੜਾ (ਓਡੀਸ਼ਾ) : ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਪੱਛੜੀਆਂ ਸ਼੍ਰੇਣੀਆਂ (ਓ ਬੀ ਸੀ) ਨਾਲ ਸੰਬੰਧਤ ਪਰਵਾਰ ’ਚ ਪੈਦਾ ਨਹੀਂ ਹੋਏ ਅਤੇ ਉਹ ਆਪਣੇ-ਆਪ ਨੂੰ ਓ ਬੀ ਸੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਓਡੀਸ਼ਾ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਤੀਜੇ ਅਤੇ ਆਖਰੀ ਦਿਨ ਵੀਰਵਾਰ ਇੱਥੇ ਸੰਖੇਪ ਭਾਸ਼ਣ ’ਚ ਰਾਹੁਲ ਨੇ ਕਿਹਾ ਕਿ ਮੋਦੀ ਇੱਕ ਅਜਿਹੇ ਪਰਵਾਰ ’ਚ ਪੈਦਾ ਹੋਏ ਹਨ, ਜੋ ਆਮ ਜਾਤੀ ਸ਼੍ਰੇਣੀ ’ਚ ਆਉਂਦਾ ਹੈ। ਮੋਦੀ ਜੀ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ ਕਿ ਉਹ ਓ ਬੀ ਸੀ ਨਾਲ ਸੰਬੰਧਤ ਹਨ। ਮੋਦੀ ਦਾ ਜਨਮ ਤੇਲੀ ਜਾਤੀ ’ਚ ਹੋਇਆ ਸੀ, ਜਿਸ ਨੂੰ ਗੁਜਰਾਤ ’ਚ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 2000 ’ਚ ਓ ਬੀ ਸੀ ਸ਼੍ਰੇਣੀ ’ਚ ਸ਼ਾਮਲ ਕੀਤਾ ਗਿਆ ਸੀ। ਇਸ ਤਰ੍ਹਾਂ ਮੋਦੀ ਜੀ ਜਨਮ ਤੋਂ ਓ ਬੀ ਸੀ ਨਹੀਂ ਹਨ। ਰਾਹੁਲ ਨੇ ਸਰੋਤਿਆਂ ਨੂੰ ਕਿਹਾ-ਤੁਸੀਂ ਜਾਨਣਾ ਚਾਹੋਗੇ ਕਿ ਮੈਨੂੰ ਕਿਵੇਂ ਪਤਾ ਲੱਗਾ ਕਿ ਮੋਦੀ ਓ ਬੀ ਸੀ ਵਿਚ ਪੈਦਾ ਨਹੀਂ ਹੋਏ? ਇਸ ਲਈ ਜਨਮ ਸਰਟੀਫਿਕੇਟ ਦੀ ਲੋੜ ਨਹੀਂ ਪਈ, ਕਿਉਕਿ ਉਹ ਓ ਬੀ ਸੀ ਨੂੰ ਜੱਫੀ ਨਹੀਂ ਪਾਉਦੇ ਤੇ ਨਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਹੱਥ ਮਿਲਾਉਂਦੇ ਹਨ, ਉਹ ਅਡਾਨੀ ਜੀ ਨਾਲ ਹੱਥ ਮਿਲਾਉਦੇ ਹਨ। ਰਾਹੁਲ ਦੀ ਯਾਤਰਾ ਹੁਣ ਕੁਝ ਦਿਨ ਬ੍ਰੇਕ ਪਾ ਕੇ 11 ਫਰਵਰੀ ਨੂੰ ਛੱਤੀਸਗੜ੍ਹ ਦੇ ਰਾਇਗੜ੍ਹ ਤੋਂ ਸ਼ੁਰੂ ਹੋਵੇਗੀ ਤੇ 14 ਫਰਵਰੀ ਦੀ ਸਵੇਰ ਮੁੜ ਝਾਰਖੰਡ ’ਚ ਦਾਖਲ ਹੋਵੇਗੀ। ਉਸਤੋਂ ਬਾਅਦ 15 ਫਰਵਰੀ ਨੂੰ ਫਿਰ ਬਿਹਾਰ ਵਿਚ ਦਾਖਲ ਹੋਵੇਗੀ। 16 ਫਰਵਰੀ ਨੂੰ ਯੂ ਪੀ ਪਹੁੰਚੇਗੀ।

LEAVE A REPLY

Please enter your comment!
Please enter your name here