ਰਾਏਪੁਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ ’ਤੇ ਅਚਾਨਕ ਗੋਲੀ ਚੱਲਣ ਕਾਰਨ ਆਰ ਪੀ ਐੱਸ ਐੱਫ ਦੇ ਜਵਾਨ ਦੀ ਮੌਤ ਹੋ ਗਈ ਅਤੇ ਇੱਕ ਯਾਤਰੀ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਸ਼ਨੀਵਾਰ ਕਰੀਬ ਸਵੇਰੇ 6 ਵਜੇ ਸਾਰਨਾਥ ਐੱਕਸਪ੍ਰੈੱਸ ’ਚ ਡੀ ਘੋਸ਼ ਅਤੇ ਉਨ੍ਹਾ ਦੇ ਨਾਲ ਚਾਰ ਆਰ ਪੀ ਐੱਸ ਐੱਫ਼ ਜਵਾਨ ਰਾਊਂਡ ’ਤੇ ਸਨ। ਰਾਏਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 1 ’ਤੇ ਕਰੀਬ 6 ਵਜੇ ਕੋਚ ਤੋਂ ਉਤਰਦੇ ਸਮੇਂ ਅਚਾਨਕ ਫਾਇਰ ਹੋ ਗਿਆ, ਜਿਸ ਕਾਰਨ ਦਿਨੇਸ਼ ਚੰਦਰ ਦੇ ਗੋਲੀ ਲੱਗ ਗਈ, ਉਥੇ ਹੀ ਉਪਰਲੇ ਬਰਥ ’ਚ ਨਵਰੋਜ਼ਾਬਾਦ ਨਿਵਾਸੀ ਮੁਹੰਮਦ ਦਾਨਿਸ਼ ਅਤੇ ਨਾਲ ਹੀ ਉਨ੍ਹਾ ਦੇ ਪਿਤਾ ਸੁੱਤੇ ਹੋਏ ਸਨ, ਗੋਲੀ ਚੱਲਣ ਦੀ ਆਵਾਜ਼ ਨਾਲ ਦੋਵੇਂ ਉਠ ਗਏ। ਉਨ੍ਹਾਂ ਦੇਖਿਆ ਕਿ ਦਾਨਿਸ਼ ਦੇ ਪੇਟ ’ਚ ਵੀ ਗੋਲੀ ਲੱਗੀ ਹੈ। ਜਵਾਨ ਅਤੇ ਮੁਹੰਮਦ ਦਾਨਿਸ਼ ਨੂੰ ਰਾਮ�ਿਸ਼ਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਦਿਨੇਸ਼ ਚੰਦਰ ਦੀ ਹਸਪਤਾਲ ’ਚ ਮੌਤ ਹੋ ਗਈ, ਉਥੇ ਹੀ ਮੁਹੰਮਦ ਦਾਨਿਸ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।