ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਹੋਵੇਗਾ ਸੀ ਏ ਏ : ਸ਼ਾਹ

0
110

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨਾਗਰਿਕਤਾ ਸੋਧ ਨਿਯਮ (ਸੀ ਏ ਏ) ਨੂੰ ਲੈ ਕੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀ ਏ ਏ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਲਾਗੂ ਵੀ ਕਰ ਦਿੱਤਾ ਜਾਵੇਗਾ। ਉਨ੍ਹਾ ਪਿਛਲੇ ਸਾਲ ਦਸੰਬਰ ’ਚ ਆਪਣੇ ਪੱਛਮੀ ਬੰਗਾਲ ਦੌਰੇ ਦੌਰਾਨ ਦਾਅਵਾ ਕੀਤਾ ਸੀ ਕਿ ਸੀ ਏ ਏ ਨੂੰ ਲਾਗੂ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅਮਿਤ ਸ਼ਾਹ ਨੇ ਕਿਹਾ ਮੈਂ ਸਾਫ਼ ਕਰ ਦੇੇਣਾ ਚਾਹੁੰਦਾ ਹਾਂ ਕਿ ਸੀ ਏ ਏ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਨਹੀਂ ਖੋਹੇਗਾ। ਇਸ ਦਾ ਉਦੇਸ਼ ਕੇਵਲ ਧਾਰਮਕ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਪਾਕਿਸਤਾਨੀ, ਅਫਗਾਨਿਸਤਾਨੀ ਤੇ ਬੰਗਲਾਦੇਸ਼ੀ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣਾ ਹੈ।

LEAVE A REPLY

Please enter your comment!
Please enter your name here