ਇਸਲਾਮਾਬਾਦ : ਪਾਕਿਸਤਾਨ ’ਚ ਆਮ ਚੋਣਾਂ ਤੋਂ ਬਾਅਦ ਇਮਰਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਬੀਤੇ ਸਾਲ ਫੌਜ ਦੇ ਟਿਕਾਣਿਆਂ ’ਤੇ ਹਮਲਿਆਂ ਨੂੰ ਲੈ ਕੇ ਇਮਰਾਨ ਖਾਨ ਨੂੰ 12 ਮਾਮਲਿਆਂ ’ਚ ਜ਼ਮਾਨਤ ਮਿਲ ਗਈ ਹੈ। ਇਮਰਾਨ ਖਾਨ ਦੇ ਨਾਲ ਹੀ ਉਨ੍ਹਾ ਦੇ ਵਿਦੇਸ਼ ਮੰਤਰੀ ਰਹੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ ਰਾਹਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀਆਂ ਚੋਣਾਂ ’ਚ ਜੇਲ੍ਹ ’ਚ ਰਹਿੰਦੇ ਹੋਏ ਵੀ ਇਮਰਾਨ ਖਾਨ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਇਮਰਾਨ ਦੇ ਸਮਰਥਕਾਂ ਨੇ ਆਜ਼ਾਦ ਚੋਣ ਲੜੀ। ਉਥੇ ਹੀ ਨਵਾਜ਼ ਸ਼ਰੀਫ਼ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਪੀ ਐੱਮ ਐੱਲ-ਐੱਨ ਅਤੇ ਪੀ ਪੀ ਪੀ ਮਿਲ ਕੇ ਸਰਕਾਰ ਬਣਾਉਣ ਨੂੰ ਸਹਿਮਤ ਹੋ ਗਏ ਹਨ।