ਇਸਲਾਮਾਬਾਦ : ਪਾਕਿਸਤਾਨ ਦੇ 76 ਸਾਲ ਦੇ ਇਤਿਹਾਸ ’ਚ 29 ਪ੍ਰਧਾਨ ਮੰਤਰੀ ਹੋਏ ਹਨ। ਹੁਣ ਤੱਕ ਕੋਈ ਵੀ ਪ੍ਰਧਾਨ ਮੰਤਰੀ ਨੇ ਆਪਣੇ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕੀਤਾ। 29 ’ਚੋਂ 18 ਪ੍ਰਧਾਨ ਮੰਤਰੀਆਂ ਨੂੰ ਭਿ੍ਰਸ਼ਟਾਚਾਰ ਦੇ ਦੋਸ਼, ਫੌਜੀ ਤਖ਼ਤਾ ਪਲਟ ਅਤੇ ਰਾਜਨੀਤਕ ਦਲਾਂ ਦੀ ਆਪਸੀ ਲੜਾਈ ਕਾਰਨ ਅਹੁਦਾ ਛੱਡਣਾ ਪਿਆ। ਉਥੇ ਹੀ 11 ਹੋਰ ਪ੍ਰਧਾਨ ਮੰਤਰੀ ਕਾਫ਼ੀ ਘੱਟ ਸਮੇਂ ਲਈ ਇਸ ਅਹੁਦੇ ’ਤੇ ਨਿਯੁਕਤ ਹੋਏ। ਪਾਕਿਸਤਾਨ ’ਚ 8 ਫਰਵਰੀ ਨੂੰ ਆਮ ਚੋਣਾਂ ਲਈ ਵੋਟਿੰਗ ਹੋਈ। ਇਸ ’ਚ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਵੱਲੋਂ ਆਜ਼ਾਦ ਉਮੀਦਵਾਰਾਂ ਨੇ ਚੋਣ ਕਮਿਸ਼ਨ ਵੱਲੋਂ ਐਲਾਨੇ 139 ਨੈਸ਼ਨਲ ਅਸੰਬਲੀ ਸੀਟਾਂ ’ਚੋਂ 55 ’ਤੇ ਜਿੱਤ ਹਾਸਲ ਕੀਤੀ। 1947 ’ਚ ਮੁਹੰਮਦ ਅਲੀ ਜਿਨਾਹ ਵੱਲੋਂ ਨਿਯੁਕਤ ਲਿਅਕਤ ਅਲੀ ਖਾਨ ਨੇ ਪਾਕਿਸਤਾਨ ਦੇ ਸੰਸਥਾਪਕ ਪ੍ਰਧਾਨ ਮੰਤਰੀ ਦੇ ਰੂਪ ’ਚ ਕੰਮ ਕੀਤਾ। 14 ਅਗਸਤ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਸ ਦਾ ਕਾਰਜਕਾਲ ਦੁਖਦਾਈ ਦੇ ਛੋਟਾ ਹੋ ਗਿਆ, ਜਦ 16 ਅਕਤੂਬਰ 1951 ਨੂੰ ਰਾਵਲਪਿੰਡੀ ਦੇ ਕੰਪਨੀ ਬਾਗ ’ਚ ਮੁਸਲਿਮ ਸਿਟੀ ਲੀਗ ਦੀ ਇੱਕ ਜਨਤਕ ਰੈਲੀ ਦੌਰਾਨ ਇੱਕ ਅਫਗਾਨ ਵੱਲੋਂ ਉਸ ਦੀ ਹੱਤਿਆ ਕਰ ਦਿੱਤੀ ਗਈ। ਲਿਅਕਤ ਅਲੀ ਖਾਨ ਦੀ ਹੱਤਿਆ ਤੋਂ ਬਾਅਦ ਖਵਾਜਾ ਨਜ਼ੀਮੂਦੀਨ ਨੇ 17 ਅਕਤੂਬਰ 1951 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਅਹੁਦਾ ਸੰਭਾਲਿਆ, ਹਾਲਾਂਕਿ ਉਨ੍ਹਾ ਦਾ ਕਾਰਜਕਾਲ ਕੇਵਲ 1 ਸਾਲ ਅਤੇ 6 ਮਹੀਨੇ ਤੱਕ ਚੱਲਿਆ। ਅਪ੍ਰੈਲ 1953 ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਨਿਯੁਕਤ ਮੁਹੰਮਦ ਅਲੀ ਬੋਗਰਾ ਨੇ ਗਵਰਨਰ ਜਨਰਲ ਦੀਆਂ ਸ਼ਕਤੀਆ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਸਾਲ ਦੇ ਅੰਤ ’ਚ ਸੰਵਿਧਾਨ ਸਭਾ ਭੰਗ ਹੋ ਗਈ। ਬੋਗਰਾ ਨੇ 2 ਸਾਲ ਅਤੇ 3 ਮਹੀਨੇ ਦੇ ਕਾਰਜਕਾਲ ਤੋਂ ਬਾਅਦ 11 ਅਗਸਤ 1955 ਨੂੰ ਅਸਤੀਫ਼ਾ ਦੇ ਦਿੱਤਾ। ਚੌਧਰੀ ਮੁਹੰਮਦ ਅਲੀ ਨੇ ਅਗਸਤ 1955 ’ਚ ਅਹੁਦਾ ਸੰਭਾਲਿਆ ਅਤੇ ਉਨ੍ਹਾ 1956 ’ਚ ਪਾਕਿਸਤਾਨ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਹਾਲਾਂਕਿ ਮੁਸਲਿਮ ਲੀਗ ਦੀ ਅੰਦਰੂਨੀ ਲੜਾਈ ਕਾਰਨ 1 ਸਾਲ ਅਤੇ 1 ਮਹੀਨੇ ਬਾਅਦ 12 ਸਤੰਬਰ 1956 ਨੂੰ ਉਨ੍ਹਾ ਨੂੰ ਅਸਤੀਫ਼ਾ ਦੇਣਾ ਪਿਆ।
1956 ’ਚ ਅਵਾਮੀ ਲੀਗ ਦੇ ਹੁਸੈਨ ਸ਼ਹੀਦ ਸੁਹਰਾਵਰਦੀ ਨੇ ਅਹੁਦਾ ਸੰਭਾਲਿਆ। ਹਾਲਾਂਕਿ ਉਨ੍ਹਾ ਦਾ ਪ੍ਰਧਾਨ ਮੰਤਰੀ ਕਾਰਜਕਾਲ ਸਿਰਫ਼ 13 ਮਹੀਨਿਆਂ ਤੱਕ ਚੱਲਿਆ, ਕਿਉਂਕਿ 1957 ’ਚ ਉਨ੍ਹਾ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਸਿਕੰਦਰ ਮਿਰਜਾ ਵੱਲੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ। ਇਬਰਾਇਮ ਇਸਮਾਇਲ ਚੁੰਦਰੀਗਰ ਨੇ ਰਿਪਬਲਿਕਨ ਪਾਰਟੀ, �ਿਸ਼ਕ ਮਜ਼ਦੂਰ ਪਾਰਟੀ ਅਤੇ ਨਿਜ਼ਾਮ ਏ ਇਸਲਾਮ ਪਾਰਟੀ ਦੇ ਸਮਰਥਨ ਤੋਂ ਬਾਅਦ ਅਕਤੂਬਰ 1957 ’ਚ ਇੱਕ ਗਠਜੋੜ ਸਰਕਾਰ ਦੀ ਸਥਾਪਨਾ ਕੀਤੀ। ਉਨ੍ਹਾ ਨੂੰ ਦੋ ਮਹੀਨੇ ਦੇ ਅੰਦਰ ਹੀ ਝਟਕਾ ਲੱਗਾ, ਜਦ ਇਲੈਕਟੋਰਲ ਕਲਾਜ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ’ਚ ਉਸ ਨੇ ਆਪਣੀ ਪਾਰਟੀ ਅਤੇ ਸਹਿਯੋਗੀਆਂ ਦਾ ਭਰੋਸਾ ਗੁਆ ਦਿੱਤਾ। ਨਤੀਜਣ 16 ਦਸੰਬਰ 1957 ਨੂੰ ਉਹਨਾ ਅਸਤੀਫ਼ਾ ਦੇ ਦਿੱਤਾ। ਰਿਪਬਲਿਕਨ ਪਾਰਟੀ ਦੇ ਮਲਿਕ ਫਿਰੋਜ਼ ਖਾਨ ਨੂਨ ਨੇ 10 ਮਹੀਨਿਆਂ ਤੋਂ ਵੀ ਘੱਟ ਸਮੇਂ ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਕੰਮ ਕੀਤਾ। ਨੂਨ ਦਾ ਕਾਰਜਕਾਲ ਅਚਾਨਕ ਸਮਾਪਤ ਹੋ ਗਿਆ, ਜਦ 7 ਅਕਤੂਬਰ 1958 ਨੂੰ ਪਾਕਿਸਤਾਨ ’ਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਨੂਰਲ ਅਮੀਨ ਨੇ 6 ਦਸੰਬਰ 1971 ਨੂੰ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਦੇ ਰੂਪ ’ਚ ਅਮੀਨ ਦਾ ਕਾਰਜਕਾਲ ਵੀ ਅਚਾਨਕ ਸਮਾਪਤ ਹੋਣ ਤੋਂ ਪਹਿਲਾਂ ਸਿਰਫ਼ 13 ਦਿਨਾਂ ਤੱਕ ਚੱਲਿਆ। ਜ਼ਲਫਕਾਰ ਅਲੀ ਭੁੱਟੋ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੰਸਥਾਪਕ 1973 ਦੇ ਸੰਵਿਧਾਨਕ ਨਿਯਮ ਦੇ ਬਾਅਦ ਰਾਸ਼ਟਰਪਤੀ ਦੇ ਅਹੁਦੇ ’ਤੇ ਪਹੁੰਚੇ, ਬਾਅਦ ’ਚ ਸੰਸਦੀ ਬਹੁਮਤ ਹਾਸਲ ਕਰਨ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਦੇ ਰੂਪ ’ਚ ਉਨ੍ਹਾ ਦਾ ਕਾਰਜਕਾਲ 3 ਸਾਲ 10 ਮਹੀਨੇ ਅਤੇ 21 ਦਿਨਾਂ ਤੱਕ ਚੱਲਿਆ। 1985 ’ਚ ਗੈਰ-ਪਾਰਟੀ ਚੋਣਾਂ ਤੋਂ ਬਾਅਦ ਜੁਨੇਜੋ ਨੂੰ ਜਨਰਲ ਜ਼ਿਆ ਵੱਲੋਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਗਿਆ, ਜੋ ਮਾਰਸ਼ਲ ਲਾਅ ਕੇ ਅੰਤ ਦਾ ਪ੍ਰਤੀਕ ਸੀ। ਪ੍ਰਧਾਨ ਮੰਤਰੀ ਜੁਨੇਜੋ ਦਾ ਕਾਰਜਕਾਲ ਤਿੰਨ ਸਾਲ ਅਤੇ ਦੋ ਮਹੀਨੇ ਤੱਕ ਚੱਲਿਆ। ਬੇਨਜ਼ੀਰ ਭੁੱਟੋ 1988 ’ਚ ਹੋਈਆਂ ਚੋਣਾਂ ਜਿੱਤਣ ਤੋਂ ਬਾਅਦ ਪਾਕਿਸਤਾਨ ਦੀ ਸਭ ਤੋਂ ਘੱਟ ਉਮਰ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ। ਉਨ੍ਹਾ ਦਾ ਕਾਰਜਕਾਲ ਇੱਕ ਸਾਲ ਅਤੇ ਅੱਠ ਮਹੀਨੇ ਚੱਲਿਆ। 1993 ’ਚ ਫਿਰ ਉਹ ਸੱਤਾ ’ਚ ਵਾਪਸ ਆਈ, ਪਰ ਕੁਸ਼ਾਸਨ ਦੇ ਦੋਸ਼ਾਂ ਕਾਰਨ ਨਵੰਬਰ 1996 ’ਚ ਰਾਸ਼ਟਰਪਤੀ ਨੇ ਉਨ੍ਹਾ ਨੂੰ ਇੱਕ ਫਿਰ ਬਰਖਾਸਤ ਕਰ ਦਿੱਤਾ। ਨਵਾਜ਼ ਸ਼ਰੀਫ਼ ਦੇ ਸਿਆਸੀ ਕੈਰੀਅਰ ’ਚ ਉਨ੍ਹਾ ਕਈ ਮੌਕਿਆਂ ’ਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਈ। ਪਹਿਲੀ ਵਾਰ ਨਵੰਬਰ 1990 ’ਚ ਪ੍ਰਧਾਨ ਮੰਤਰੀ ਬਣੇ, ਪਰ ਉਨ੍ਹਾ ਦਾ ਕਾਰਜਕਾਲ ਅਚਾਨਕ ਖ਼ਤਮ ਹੋ ਗਿਆ। 1997 ’ਚ ਸ਼ਰੀਫ਼ ਫਿਰ ਵਾਪਸ ਆਏ, ਪਰ ਅਕਤੂਬਰ 1999 ’ਚ ਜਨਰਲ ਪਰਵੇਜ਼ ਮੁਸ਼ੱਰਫ ਵੱਲੋਂ ਫੌਜੀ ਤਖ਼ਤਾ ਪਲਟ ’ਚ ਉਨ੍ਹਾ ਨੂੰ ਬਾਹਰ ਕਰ ਦਿੱਤਾ ਗਿਆ। ਸ਼ਰੀਫ਼ ਦਾ ਤੀਜਾ ਕਾਰਜਕਾਲ ਪੀ ਐੱਮ ਐੱਲ ਐੱਨ ਦੀ ਚੋਣ ਜਿੱਤਣ ਤੋਂ ਬਾਅਦ ਜੂਨ 2013 ’ਚ ਸ਼ੁਰੂ ਹੋਇਆ, ਪਰ ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਆਯੋਗ ਠਹਿਰਾਏ ਜਾਣ ਤੋਂ ਬਾਅਦ 2017 ’ਚ ਸਮਾਪਤ ਹੋ ਗਿਆ।
ਨਵੰਬਰ 2002 ’ਚ ਫੌਜੀ ਸ਼ਾਸਨ ਵਿਚਾਲੇ ਮੀਰ ਜਫਰ ਉੱਲਾ ਖਾਨ ਜਮਾਲੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਉਨ੍ਹਾ ਨੂੰ 2004 ’ਚ ਅਸਤੀਫ਼ਾ ਦੇਣਾ ਪਿਆ। ਇਸ ਤੋਂ ਬਾਅਦ 2004 ’ਚ ਕੁਝ ਸਮੇਂ ਲਈ ਚੌਧਰੀ ਸੁਜਾਤ ਹੁਸੈਨ ਨੇ ਅਹੁਦਾ ਸੰਭਾਲਿਆ।
2008 ’ਚ ਯੂਸਫ ਰਜ਼ਾ ਗਿਲਾਨੀ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਪਹੁੰਚੇ, ਉਨ੍ਹਾ ਨੂੰ 2012 ’ਚ ਅਦਾਲਤ ਨੇ ਆਯੋਗ ਕਰਾਰ ਦੇ ਦਿੱਤਾ, ਜਿਸ ਕਾਰਨ ਉਨ੍ਹਾ ਨੂੰ ਅਸਤੀਫ਼ਾ ਦੇਣਾ ਪਿਆ। ਇਸ ਤੋਂ ਬਾਅਦ ਪਰਵੇਜ਼ ਅਸ਼ਰਫ਼ ਨੇ ਮਾਰਚ 2013 ਤੱਕ ਪੀ ਪੀ ਪੀ ਸਰਕਾਰ ਦਾ ਬਾਕੀ ਕਾਰਜਕਾਲ ਪੂਰਾ ਕੀਤਾ।
ਸ਼ਰੀਫ਼ ਨੇ 5 ਜੂਨ 2013 ਨੂੰ ਪ੍ਰਧਾਨ ਮੰਤਰੀ ਦੇ ਰੂਪ ’ਚ ਆਪਣਾ ਤੀਜਾ ਕਾਰਜਕਾਲ ਸ਼ੁਰੂ ਕੀਤਾ। ਪਾਕਿਸਤਾਨ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਘੁਟਾਲੇ ਤੋਂ ਬਾਅਦ 28 ਜੁਲਾਈ 2017 ਨੂੰ ਉਨ੍ਹਾ ਨੂੰ ਆਯੋਗ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਸ਼ਾਹਿਦ ਖਾਕਨ ਅੱਬਾਸੀ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ। ਉਨ੍ਹਾ ਦਾ ਕਾਰਜਕਾਲ 31 ਮਈ 2018 ਨੂੰ ਖ਼ਤਮ ਹੋਇਆ। 25 ਜੁਲਾਈ 2018 ਨੂੰ ਪਾਕਿਸਤਾਨ ਤਹਿਰੀਕ ਏ ਇਨਸਾਫ਼ (ਪੀ ਟੀ ਆਈ), ਐੱਮ ਕਿਊ ਐੱਮ, ਬੀ ਐੱਮ ਪੀ ਅਤੇ ਹੋਰ ਪਾਰਟੀਆਂ ਨੇ ਗਠਜੋੜ ਸਰਕਾਰ ਬਣਾਈ। ਇਮਰਾਨ ਖਾਨ ਨੂੰ 18 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਚੁਣਿਆ ਗਿਆ। ਹਾਲਾਂਕਿ ਉਨ੍ਹਾ ਦਾ ਕਾਰਜਕਾਲ 10 ਅਪ੍ਰੈਲ 2022 ਨੂੰ ਖ਼ਤਮ ਹੋ ਗਿਆ। ਇਸ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਚੁਣਿਆ ਗਿਆ।