ਲੰਡਨ : ਭਾਰਤੀ ਮੂਲ ਦੇ 24 ਸਾਲਾ ਵਿਅਕਤੀ ਨੇ ਪਿਛਲੇ ਸਾਲ ਅਕਤੂਬਰ ’ਚ ਦੱਖਣੀ ਲੰਡਨ ’ਚ ਆਪਣੀ 19 ਸਾਲਾ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਜੁਰਮ ਕਬੂਲ ਕਰ ਲਿਆ ਹੈ। ਕ੍ਰੋਇਡਨ ਵਾਸੀ ਸਾਹਿਲ ਸ਼ਰਮਾ ਨੂੰ ਬੀਤੇ ਦਿਨੀਂ ਕਿੰਗਸਟਨ ਕਰਾਊਨ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਸ ਨੇ ਗੁਰਦਾਸਪੁਰ ਦੀ ਮਹਿਕ ਸ਼ਰਮਾ ਦੀ ਹੱਤਿਆ ਦੀ ਗੱਲ ਕਬੂਲ ਕਰ ਲਈ। ਅਦਾਲਤ ਵੱਲੋਂ ਸਾਹਿਲ ਸ਼ਰਮਾ ਨੂੰ 26 ਅਪਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਸਾਹਿਲ ਨੇ ਪਿਛਲੇ ਸਾਲ 29 ਅਕਤੂਬਰ ਨੂੰ 999 ’ਤੇ ਫੋਨ ਕੀਤਾ ਸੀ ਅਤੇ ਪੁਲਸ ਅਪਰੇਟਰ ਨੂੰ ਦੱਸਿਆ ਸੀ ਕਿ ਉਸ ਨੇ ਆਪਣੇ ਐਸ਼ ਟਰੀ ਵੇਅ ਸਥਿਤ ਘਰ ’ਚ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਹੈ।