ਕੇਂਦਰੀ ਬਲਾਂ ਦੇ ਕਾਂਸਟੇਬਲਾਂ ਦੀ ਪ੍ਰੀਖਿਆ ਪੰਜਾਬੀ ’ਚ ਵੀ

0
99

ਨਵੀਂ ਦਿੱਲੀ : ਸੀ ਆਰ ਪੀ ਐੱਫ, ਬੀ ਐੱਸ ਐੱਫ ਅਤੇ ਸੀ ਆਈ ਐੱਸ ਐੱਫ ਵਰਗੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ ’ਚ ਪਹਿਲੀ ਵਾਰ ਕਾਂਸਟੇਬਲ ਭਰਤੀ ਪ੍ਰੀਖਿਆ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਸਮੇਤ 13 ਖੇਤਰੀ ਭਾਸ਼ਾਵਾਂ ’ਚ ਕਰਵਾਈ ਜਾਵੇਗੀ। ਇਹ ਪ੍ਰੀਖਿਆ 10 ਫਰਵਰੀ ਤੋਂ 7 ਮਾਰਚ ਤੱਕ ਕਰਵਾਈ ਜਾਵੇਗੀ ਅਤੇ ਦੇਸ਼ ਦੇ 128 ਸ਼ਹਿਰਾਂ ਦੇ ਲਗਭਗ 48 ਲੱਖ ਉਮੀਦਵਾਰ ਪ੍ਰੀਖਿਆ ’ਚ ਸ਼ਾਮਲ ਹੋਣਗੇ। ਪ੍ਰੀਖਿਆ ਲਈ ਪ੍ਰਸ਼ਨੋਤਰੀ ਪੰਜਾਬੀ, ਅਸਾਮੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ, ਤਮਿਲ, ਤੇਲਗੂ, ਉੜੀਆ, ਉਰਦੂ, ਮਨੀਪੁਰੀ ਅਤੇ ਕੋਂਕਣੀ ਭਾਸ਼ਾਵਾਂ ’ਚ ਵੀ ਤਿਆਰ ਕੀਤੀ ਜਾਵੇਗੀ।

LEAVE A REPLY

Please enter your comment!
Please enter your name here