ਪਟਨਾ : ਮੁੜ ਭਾਜਪਾ ਨਾਲ ਜਾ ਰਲੇ ਮੁੱਖ ਮੰਤਰੀ ਨਿਤੀਸ਼ ਕੁਮਾਰ 12 ਫਰਵਰੀ ਨੂੰ ਅਸੰਬਲੀ ਵਿਚ ਭਰੋਸੇ ਦਾ ਵੋਟ ਲੈਣਗੇ। ਤੋੜੇ ਜਾਣ ਦੇ ਡਰੋਂ ਕਾਂਗਰਸ ਨੇ ਆਪਣੇ ਵਿਧਾਇਕ ਹੈਦਰਾਬਾਦ ਭੇਜ ਦਿੱਤੇ ਸਨ, ਜਦ ਰਾਜਦ ਦੇ ਵਿਆਪਕ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਕੋਠੀ ਵਿਚ ਰਹੇ। ਐਤਵਾਰ ਇਕ ਵੀਡੀਓ ਸਾਹਮਣੇ ਆਈ, ਜਿਸ ਵਿਚ ਤੇਜਸਵੀ ਨਾਲ ਬੈਠੇ ਰਾਜਦ ਵਿਧਾਇਕ ਪਾਰਟੀ ਵਿਧਾਇਕਾਂ ਨਾਲ ਮਿਲ ਕੇ ਨੁਸਰਤ ਫਤਿਹ ਅਲੀ ਖਾਨ ਦੀ ਗਜ਼ਲ ‘ਕਾਲੀ ਕਾਲੀ ਜ਼ੁਲਫੋਂ ਕੇ ਫੰਡੇ ਨਾ ਡਾਲੋ’ ਗਾਉਂਦੇ ਨਜ਼ਰ ਆਏ।