-ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਜਦ ਵੀ ਇਤਿਹਾਸ ਲਿਖਿਆ ਜਾਵੇਗਾ, ਉਦੋਂ ਮੋਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਨੂੰ ਕਿਸਾਨਾਂ ਖਿਲਾਫ਼ ਕਰੂਰਤਾ, ਦਮਨ ਅਤੇ ਦਮਨਕਾਰੀ ਦੇ ਰੂਪ ’ਚ ਜਾਣਿਆ ਜਾਵੇਗਾ। ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਭਾਜਪਾ ਸਰਕਾਰ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ‘ਪੁਲਸ ਛਾਉਣੀ’ ’ਚ ਬਦਲ ਦਿੱਤਾ ਹੈ, ਜਿਸ ਤਰ੍ਹਾਂ ਕਿਸੇ ਦੁਸ਼ਮਣ ਨੇ ਦਿੱਲੀ ਦੀ ਸੱਤਾ ’ਤੇ ਹਮਲਾ ਬੋਲ ਦਿੱਤਾ ਹੋਵੇ। ਅੰਨਦਾਤਾ ਕਿਸਾਨਾਂ ਤੋਂ ਡਰੀ ਹੋਈ ਮੋਦੀ ਸਰਕਾਰ ਇੱਕ ਵਾਰ ਫਿਰ 100 ਸਾਲ ਪਹਿਲਾਂ ਅੰਗਰੇਜ਼ਾਂ ਵੱਲੋਂ ਦਮਨਕਾਰੀ 1917 ਦੇ ਬਿਹਾਰ ਦੇ ਚੰਪਾਰਨ ਕਿਸਾਨ ਅੰਦੋਲਨ ‘ਖੇੜਾ ਅੰਦੋਲਨ’ ਦੀ ਯਾਦ ਦਿਵਾ ਰਹੀ ਹੈ।