ਮੋਦੀ ਸਰਕਾਰ ਬਣ ਗਈ ਤਾਨਾਸ਼ਾਹ : ਖੜਗੇ

0
165

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਅਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਅੰਨਦਾਤਾਵਾਂ ਨਾਲ ਕੀਤੇ ਵਾਅਦਿਆਂ ਨੂੰ ਤੋੜਿਆ ਹੈ। ਉਨ੍ਹਾ ਦਾਅਵਾ ਕੀਤਾ ਕਿ ਕਿ ਸਰਕਾਰ ਹੁਣ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖੜਗੇ ਨੇ ‘ਐੱਕਸ’ ’ਤੇ ਪੋਸਟ ਕੀਤਾ, ‘ਕਟੀਲੇ ਤਾਰ, ਡਰੋਨ ਰਾਹੀਂ ਅੱਥਰੂ ਗੈਸ, ਕਿੱਲਾਂ ਅਤੇ ਬੰਦੂਕਾਂ.. ਸਬਕਾ ਹੈ ਇੰਤਜ਼ਾਰ, ਤਾਨਾਸ਼ਾਹ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਵਾਜ਼ ’ਤੇ ਜੋ ਲਗਾਨੀ ਹੈ ਲਗਾਮ!’ ਉਨ੍ਹਾ ਕਿਹਾ, ‘‘ਯਾਦ ਹੈ ਨਾ ‘ਅੰਦੋਲਨਜੀਵੀ’ ਅਤੇ ‘ਪਰਜੀਵੀ’ ਕਹਿ ਕੇ ਕੀਤਾ ਸੀ ਬਦਨਾਮ ਅਤੇ 750 ਕਿਸਾਨਾਂ ਦੀ ਲਈ ਸੀ ਜਾਨ।’’ ਖੜਗੇ ਨੇ ਦੋਸ਼ ਲਾਇਆ, ‘10 ਸਾਲਾਂ ’ਚ ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤਾਵਾਂ ਨਾਲ ਕੀਤੇ ਗਏ ਆਪਣੇ ਤਿੰਨ ਵਾਅਦਿਆਂ ਨੂੰ ਤੋੜਿਆ ਹੈ। 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ, ਸਵਾਮੀਨਾਥਨ ਰਿਪੋਰਟ ਮੁਤਾਬਕ ਲਾਗਤ ਅਤੇ 50 ਫੀਸਦੀ ਐੱਮ ਐੱਸ ਪੀ ਲਾਗੂ ਕਰਨਾ ਅਤੇ ਐੱਮ ਐੱਸ ਪੀ ਨੂੰ ਕਾਨੂੰਨੀ ਦਰਜਾ।’ ਖੜਗੇ ਨੇ ਕਿਹਾ, ‘ਹੁਣ ਸਮਾਂ ਆ ਗਿਆ ਹੈ 62 ਕਰੋੜ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦਾ। ਛੱਤੀਸਗੜ੍ਹ ਦੇ ਅੰਬਿਕਾਰਪੁਰ ’ਚ ਕਾਂਗਰਸ ਕਿਸਾਨ ਨਿਆਏ ਦੀ ਆਵਾਜ਼ ਉਠਾਏਗੀ। ਉਨ੍ਹਾ ਕਿਹਾ, ਸਾਡਾ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਹੈ।

LEAVE A REPLY

Please enter your comment!
Please enter your name here