ਵਿਸ਼ਵ ਐਥਲੈਟਿਕ ‘ਚ ਨਿਰਾਸ਼ਾਜਨਕ ਪ੍ਰਦਰਸ਼ਨ

0
364

ਯੂਜ਼ੀਨ (ਅਮਰੀਕਾ) : ਲੰਮੀ ਛਾਲ ਮਾਰਨ ਵਾਲਾ ਮੁਰਲੀ ਸ੍ਰੀਸ਼ੰਕਰ ਉਮੀਦਾਂ ‘ਤੇ ਖਰਾ ਨਹੀਂ ਉਤਰਿਆ ਅਤੇ ਐਤਵਾਰ ਇੱਥੇ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਦੇ ਦੂਜੇ ਦਿਨ ਫਾਈਨਲ ਵਿਚ ਸੱਤਵੇਂ ਸਥਾਨ ‘ਤੇ ਰਿਹਾ | ਫਾਈਨਲ ਵਿਚ ਉਸ ਦਾ ਪ੍ਰਦਰਸ਼ਨ ਉਸ ਦੇ ਸੀਜ਼ਨ ਦੇ 8.36 ਮੀਟਰ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਘੱਟ 7.96 ਮੀਟਰ ਰਿਹਾ |
ਪਾਰੁਲ ਚੌਧਰੀ ਨੇ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿਚ 9:38.09 ਮਿੰਟ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ, ਪਰ ਉਹ ਵੀ ਫਾਈਨਲ ਵਿਚ ਥਾਂ ਬਣਾਉਣ ਵਿਚ ਅਸਫਲ ਰਹੀ | ਹੀਟ ਨੰਬਰ ਦੋ ਵਿਚ 12ਵੇਂ ਅਤੇ ਕੁੱਲ ਮਿਲਾ ਕੇ 31ਵੇਂ ਸਥਾਨ ‘ਤੇ ਰਹੀ | ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਐੱਮ ਪੀ ਜਾਬਿਰ ਵੀ ਸੈਮੀਫਾਈਨਲ ਵਿਚ ਥਾਂ ਬਣਾਉਣ ਵਿਚ ਨਾਕਾਮ ਰਿਹਾ | ਉਹ 50.76 ਸਕਿੰਟ ਦੀ ਕੋਸ਼ਿਸ਼ ਨਾਲ ਹੀਟ ਦੋ ਵਿਚ ਸੱਤਵੇਂ ਅਤੇ ਆਖਰੀ ਸਥਾਨ ‘ਤੇ ਰਿਹਾ | ਉਹ ਪੰਜ ਹੀਟ ਵਿਚ ਕੁੱਲ 31ਵੇਂ ਸਥਾਨ ‘ਤੇ ਰਿਹਾ |

LEAVE A REPLY

Please enter your comment!
Please enter your name here