ਨਵੀਂ ਦਿੱਲੀ : ਆਮਿਰ ਖਾਨ ਦੀ ਸੁਪਰਹਿੱਟ ਫਿਲਮ ‘ਦੰਗਲ’ ’ਚ ਛੋਟੀ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਫਰੀਦਾਬਾਦ ਦੀ ਰਹਿਣ ਵਾਲੀ ਸੁਹਾਨੀ ਦਾ ਕੁਝ ਸਮਾਂ ਪਹਿਲਾਂ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ।
ਸੁਹਾਨੀ ਨੇ ਜੋ ਦਵਾਈਆਂ ਲਈਆਂ, ਉਨ੍ਹਾਂ ਦੇ ਅਜਿਹੇ ਮਾੜੇ ਪ੍ਰਭਾਵ ਹੋਏ ਕਿ ਉਸ ਦੇ ਸਰੀਰ ’ਚ ਹੌਲੀ-ਹੌਲੀ ਪਾਣੀ ਭਰ ਗਿਆ। ਉਹ ਲੰਮੇ ਸਮੇਂ ਤੋਂ ਦਿੱਲੀ ਦੇ ਏਮਜ਼ ’ਚ ਦਾਖਲ ਸੀ। ਉਸ ਨੇ ਕਈ ਟੀ ਵੀ ਵਿਗਿਆਪਨਾਂ ’ਚ ਵੀ ਕੰਮ ਕੀਤਾ ਸੀ। ‘ਦੰਗਲ’ ਤੋਂ ਬਾਅਦ ਉਸ ਨੇ ਬ੍ਰੇਕ ਲੈ ਲਈ ਸੀ, ਕਿਉਕਿ ਉਹ ਪੜ੍ਹਾਈ ’ਤੇ ਧਿਆਨ ਦੇਣਾ ਚਾਹੁੰਦੀ ਸੀ। ਸੁਹਾਨੀ ਨੇ ਕਈ ਇੰਟਰਵਿਊਜ਼ ’ਚ ਕਿਹਾ ਸੀ ਕਿ ਉਹ ਪੜ੍ਹਾਈ ਤੋਂ ਬਾਅਦ ਫਿਲਮਾਂ ’ਚ ਵਾਪਸੀ ਕਰੇਗੀ।





