ਮੌਸਮੀ ਸੈਟੇਲਾਈਟ ਲਾਂਚ

0
162

ਸ੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਸ਼ਨੀਵਾਰ ਉਪਗ੍ਰਹਿ ਇਨਸੈਟ-3 ਡੀ ਐਸ ਲਾਂਚ ਕੀਤਾ, ਜੋ ਮੌਸਮ ਦੀ ਸਹੀ ਜਾਣਕਾਰੀ ਦੇਵੇਗਾ। ਇਸ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਾਮ 5.35 ਵਜੇ ਲਾਂਚ ਕੀਤਾ ਗਿਆ। ਇਹ ਸੈਟੇਲਾਈਟ 19 ਮਿੰਟ ਬਾਅਦ ਹੀ ਧਰਤੀ ਦੇ ਉਪਰਲੇ ਔਰਬਿਟ ’ਚ ਤਾਇਨਾਤ ਕਰ ਦਿੱਤਾ ਗਿਆ। ਇਹ ਇਸਰੋ ਦਾ ਇਸ ਸਾਲ ਦੂਜਾ ਮਿਸ਼ਨ ਹੈ ਤੇ ਇਸ ਤੋਂ ਪਹਿਲਾਂ ਪਹਿਲੀ ਜਨਵਰੀ ਨੂੰ ਵੀ ਉਪਗ੍ਰਹਿ ਲਾਂਚ ਕੀਤਾ ਗਿਆ ਸੀ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਅਨੁਸਾਰ ਇਹ ਛੇ-ਚੈਨਲ ਇਮੇਜਰ ਅਤੇ ਉੱਨੀ-ਚੈਨਲ ਸਾਉਂਡਰ ਰਾਹੀਂ ਮੌਸਮ ਸੰਬੰਧੀ ਜਾਣਕਾਰੀ ਪ੍ਰਦਾਨ ਕਰੇਗਾ। ਇਹ ਖੋਜ ਅਤੇ ਬਚਾਅ ਲਈ ਜ਼ਮੀਨੀ ਡੇਟਾ ਅਤੇ ਸੰਦੇਸ਼ਾਂ ਨੂੰ ਵੀ ਰਿਲੇਅ ਕਰੇਗਾ।

LEAVE A REPLY

Please enter your comment!
Please enter your name here