ਕੇਜਰੀਵਾਲ ਵੱਲੋਂ ਪੇਸ਼ ਭਰੋਸੇ ਦਾ ਮਤਾ ਜ਼ੁਬਾਨੀ ਵੋਟ ਨਾਲ ਪਾਸ

0
157

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਿਆਂਦੇ ਭਰੋਸੇ ਦੇ ਮਤੇ ਨੂੰ ਸ਼ਨੀਵਾਰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਭਰੋਸੇ ਦੇ ਮਤੇ ’ਤੇੇ ਬਹਿਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ 62 ਵਿੱਚੋਂ 54 ਵਿਧਾਇਕ ਸਦਨ ’ਚ ਮੌਜੂਦ ਸਨ। ਮਤੇ ’ਤੇ ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਲਈ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਸੇ ਲਈ ਇਸ ’ਤੇ ਹਰ ਪਾਸਿਓਂ ਹਮਲੇ ਹੋ ਰਹੇ ਹਨ। ਉਨ੍ਹਾ ਪਹਿਲਾਂ ਦੋਸ਼ ਲਾਇਆ ਸੀ ਕਿ ਭਾਜਪਾ ਨੇ ਉਨ੍ਹਾ ਦੀ ਸਰਕਾਰ ਨੂੰ ਡੇਗਣ ਲਈ ‘ਆਪ’ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾ ਕਿਹਾ ਕਿ ਜੇ ਭਾਜਪਾ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਵੀ ‘ਆਪ’ 2029 ਦੀਆਂ ਚੋਣਾਂ ’ਚ ਦੇਸ਼ ਨੂੰ ਇਸ ਤੋਂ ਆਜ਼ਾਦ ਕਰਵਾ ਦੇਵੇਗੀ। ਮਤੇ ’ਤੇ ਵੋਟਿੰਗ ਦੌਰਾਨ ‘ਆਪ’ ਦੇ ਵਿਧਾਇਕਾਂ ਦੀ ਗੈਰਹਾਜ਼ਰੀ ’ਤੇ ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੇ ਕਿਸੇ ਵੀ ਵਿਧਾਇਕ ਨੇ ਪਾਰਟੀ ਨਹੀਂ ਬਦਲੀ। ਦੋ ਵਿਧਾਇਕ ਜੇਲ੍ਹ ’ਚ ਹਨ, ਕੁਝ ਬਿਮਾਰ ਹਨ ਅਤੇ ਕੁਝ ਸ਼ਹਿਰ ਤੋਂ ਬਾਹਰ ਹਨ।

LEAVE A REPLY

Please enter your comment!
Please enter your name here