ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਹੁਣ ਸੰਸਦੀ ਬੋਰਡ ਕਰਿਆ ਕਰੇਗਾ

0
135

ਨਵੀਂ ਦਿੱਲੀ : ਭਾਜਪਾ ਦੀ ਕੌਮੀ ਕਨਵੈਨਸ਼ਨ ਨੇ ਐਤਵਾਰ ਮਤਾ ਪਾਸ ਕੀਤਾ ਕਿ ਪ੍ਰਧਾਨ ਦਾ ਅਹੁਦਾ ਖਾਲੀ ਹੋਣ ’ਤੇ ਸੰਸਦੀ ਬੋਰਡ ਨਵੇਂ ਪ੍ਰਧਾਨ ਦੀ ਨਿਯੁਕਤੀ ਕਰ ਸਕੇਗਾ। ਮਤਲਬ ਹੁਣ ਪ੍ਰਧਾਨ ਦੀ ਚੋਣ ਨਹੀਂ ਹੋਇਆ ਕਰੇਗੀ। ਇਸ ਦੇ ਨਾਲ ਹੀ ਵਰਤਮਾਨ ਪ੍ਰਧਾਨ ਜੇ ਪੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾਉਣ ’ਤੇ ਮੋਹਰ ਲਾ ਦਿੱਤੀ ਗਈ।
ਭਾਜਪਾ ਦੇ ਇਤਿਹਾਸ ਵਿਚ ਪ੍ਰਧਾਨ ਦੀ ਚੋਣ ਕਰਵਾਉਣ ਦੀ ਹੁਣ ਤੱਕ ਨੌਬਤ ਨਹੀਂ ਆਈ। ਇਸ ਨੂੰ ਭਾਜਪਾ ਅੰਦਰੂਨੀ ਜਮਹੂਰੀਅਤ ਦੱਸਦੀ ਹੈ, ਯਾਨੀ ਕਿਸੇ ਇਕ ਨਾਂਅ ’ਤੇ ਆਮ ਸਹਿਮਤੀ ਬਣ ਜਾਂਦੀ ਹੈ ਤੇ ਉਸ ਨੂੰ ਬਹੁਮਤ ਦਾ ਫੈਸਲਾ ਕਹਿ ਦਿੱਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਪਾਰਟੀ ਦੇ ਸੰਵਿਧਾਨ ਦੀ ਧਾਰਾ-19 ਤਹਿਤ ਵਿਵਸਥਾ ਸੀ ਕਿ ਪ੍ਰਧਾਨ ਦੀ ਚੋਣ ਇਲੈਕਟੋਰਲ ਕਲਾਜ ਕਰੇਗਾ। ਇਸ ਵਿਚ ਕੌਮੀ ਕੌਂਸਲ ਤੇ ਸੂਬਾਈ ਕੌਂਸਲਾਂ ਦੇ ਮੈਂਬਰ ਹੋਣਗੇ। ਪ੍ਰਧਾਨ ਚੁਣਿਆ ਜਾਣ ਵਾਲਾ 15 ਸਾਲ ਤੋਂ ਪਾਰਟੀ ਦਾ ਮੈਂਬਰ ਹੋਣਾ ਚਾਹੀਦਾ ਹੈ। 29 ਰਾਜਾਂ ਵਿੱਚੋਂ 15 ਰਾਜਾਂ ਵਿਚ ਪਾਰਟੀ ਚੋਣਾਂ ਹੋਣ ਦੇ ਬਾਅਦ ਹੀ ਕੌਮੀ ਪ੍ਰਧਾਨ ਦੀ ਚੋਣ ਹੁੰਦੀ ਸੀ।

LEAVE A REPLY

Please enter your comment!
Please enter your name here