ਹੁਸ਼ਿਆਰਪੁਰ : ਸ਼ਨੀਵਾਰ ਰਾਤ ਜਲੰਧਰ-ਪਠਾਨਕੋਟ ਰੋਡ ’ਤੇ ਸਥਿਤ ਘੁੰਮਣ ਫਿਲਿੰਗ ਸਟੇਸ਼ਨ (ਨੇੜੇ ਗਰਨਾ ਸਾਹਿਬ ਅੱਡਾ) ਵਿਖੇ ਪੈਟਰੋਲ ਪੰਪ ’ਤੇ ਲੁੱਟ ਅਤੇ ਗੱਡੀ ਤੇ ਗੋਲੀ ਚਲਾਉਣ ਵਾਲੇ 2 ਲੁਟੇਰੇ ਐਤਵਾਰ ਮੁਕਾਬਲੇ ਵਿਚ ਜ਼ਖਮੀ ਹੋ ਗਏ। ਪੁਲਸ ਮੁਤਾਬਕ ਇਨ੍ਹਾਂ ਨੇ ਰਿਲਾਇੰਸ ਪੰਪ ਅਤੇ ਦਸੂਹਾ ਪਟਰੋਲ ਪੰਪ ’ਤੇ ਵੀ ਲੁੱਟ ਕੀਤੀ ਸੀ। ਪੁਲਸ ਨੂੰ ਸੂਹ ਮਿਲੀ ਸੀ ਕਿ ਇਹ ਨਸਰਾਲਾ ਨੇੜੇ ਪੈਟਰੋਲ ਪੰਪ ’ਤੇ ਲੁੱਟ ਕਰਨ ਵਾਲੇ ਹਨ।
ਜ਼ਖਮੀ ਹੋਣ ਵਾਲਿਆਂ ਦੀ ਪਛਾਣ ਆਕਾਸ਼ ਵਾਸੀ ਪੱਥਰਾਂ ਕਾਲੋਨੀ ਜਲੰਧਰ ਅਤੇ ਮੋਹਨ ਉਰਫ ਮਨਦੀਪ ਵਾਸੀ ਗੁਰੂ ਅਮਰਦਾਸ ਨਗਰ ਜਲੰਧਰ ਵਜੋਂ ਹੋਈ ਹੈ।




