20.9 C
Jalandhar
Saturday, October 19, 2024
spot_img

ਨਾਮਵਰ ਕਾਨੂੰਨੀ ਮਾਹਰ ਫਲੀ ਐੱਸ ਨਰੀਮਨ ਨਹੀਂ ਰਹੇ

ਨਵੀਂ ਦਿੱਲੀ : ਕਾਨੂੰਨੀ ਮਾਹਰ ਅਤੇ ਉੱਘੇ ਵਕੀਲ ਫਲੀ ਐੱਸ ਨਰੀਮਨ ਦਾ ਬੁੱਧਵਾਰ 95 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ ਦਿਲ ਦੀਆਂ ਸਮੱਸਿਆਵਾਂ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸਨ। ਆਪਣੇ ਲੰਬੇ ਅਤੇ ਸ਼ਾਨਦਾਰ ਕਰੀਅਰ ’ਚ ਨਰੀਮਨ ਨੇ ਮਸ਼ਹੂਰ ਕੌਮੀ ਨਿਆਇਕ ਨਿਯੁਕਤੀ ਕਮਿਸ਼ਨ ਕੇਸ ਸਮੇਤ ਕਈ ਮਹੱਤਵਪੂਰਨ ਮਾਮਲਿਆਂ ’ਚ ਬਹਿਸ ਕੀਤੀ। ਨਰੀਮਨ ਦਾ ਜਨਮ 10 ਜਨਵਰੀ 1929 ਨੂੰ ਹੋਇਆ ਸੀ ਅਤੇ 1972 ਤੋਂ 1975 ਦਰਮਿਆਨ ਐਡੀਸ਼ਨਲ ਸਾਲਿਸਟਰ ਜਨਰਲ ਵਜੋਂ ਸੇਵਾ ਨਿਭਾਈ। ਉਨ੍ਹਾ ਐਮਰਜੰਸੀ ਦੌਰਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਨਰੀਮਨ ਨੂੰ ਜਨਵਰੀ 1991 ’ਚ ਪਦਮ ਭੂਸ਼ਣ ਅਤੇ 2007 ’ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾ ਦਾ ਪੁੱਤਰ ਰੋਹਿੰਟਨ ਨਰੀਮਨ ਸੁਪਰੀਮ ਕੋਰਟ ਦਾ ਜੱਜ ਰਹਿ ਚੁੱਕਿਆ ਹੈ। ਉਨ੍ਹਾ ਦੀ ਆਤਮਕਥਾ ‘ਬਿਫੋਰ ਮੈਮਰੀ ਫੇਡਜ਼’ ਕਾਫੀ ਪੜ੍ਹੀ ਗਈ, ਖਾਸ ਤੌਰ ’ਤੇ ਕਾਨੂੰਨ ਦੇ ਵਿਦਿਆਰਥੀਆਂ ਤੇ ਨੌਜਵਾਨ ਵਕੀਲਾਂ ਵਿਚ, ਜਿਹੜੀ ਉਨ੍ਹਾਂ ਲਈ ਪ੍ਰੇਰਨਾ-ਸਰੋਤ ਵਜੋਂ ਕੰਮ ਕਰਦੀ ਹੈ। ਉਨ੍ਹਾ ਦੀਆਂ ਹੋਰਨਾਂ ਮਸ਼ਹੂਰ ਪੁਸਤਕਾਂ ਵਿਚ ‘ਦੀ ਸਟੇਟ ਆਫ ਨੇਸ਼ਨ’ ਤੇ ‘ਗੌਡ ਸੇਵ ਦੀ ਆਨਰੇਬਲ ਸੁਪਰੀਮ ਕੋਰਟ’ ਸ਼ਾਮਲ ਹਨ।

Related Articles

LEAVE A REPLY

Please enter your comment!
Please enter your name here

Latest Articles