ਕਿਸਾਨਾਂ ‘ਤੇ ਤਸ਼ੱਦਦ ਦੀ ਸੀ ਪੀ ਆਈ ਵੱਲੋਂ ਨਿੰਦਾ

0
140

ਨਵੀਂ ਦਿੱਲੀ : ਸੀ ਪੀ ਆਈ ਦੇ ਕੌਮੀ ਸਕੱਤਰੇਤ ਨੇ ਐੱਮ ਐੱਸ ਪੀ ਦੀ ਮੰਗ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਮੁਕੰਮਲ ਹਮਾਇਤ ਦਾ ਐਲਾਨ ਕੀਤਾ ਹੈ | ਕਿਸਾਨਾਂ ਨਾਲ ਯਕਜਹਿਤੀ ਦਾ ਇਜ਼ਹਾਰ ਕਰਦਿਆਂ ਸੀ ਪੀ ਆਈ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਢਾਹੇ ਜਾ ਰਹੇ ਤਸ਼ੱਦਦ ਦੀ ਨਿੰਦਾ ਕੀਤੀ ਹੈ | ਰਿਪੋਰਟਾਂ ਹਨ ਕਿ ਕਿਸਾਨਾਂ ਖਿਲਾਫ ਹੰਝੂ ਗੈਸ ਦੇ ਨਾਲ-ਨਾਲ ਪੈਲੇਟ ਗੰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ | ਸਦਮੇ ਵਾਲੀ ਗੱਲ ਹੈ ਕਿ ਇਕ ਨੌਜਵਾਨ ਮਾਰਿਆ ਗਿਆ | ਸਾਰੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਕੇਂਦਰ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਮੰਗ ਮੰਨਣ ਦੀ ਥਾਂ ਕਿਸਾਨਾਂ ਖਿਲਾਫ ਜੰਗ ਛੇੜੀ ਹੋਈ ਹੈ |
ਸੀ ਪੀ ਆਈ ਨੇ ਮੰਗ ਕੀਤੀ ਹੈ ਕਿ ਦੋਨੋਂ ਸਰਕਾਰਾਂ ਨੂੰ ਤਸ਼ੱਦਦ ਬੰਦ ਕਰਕੇ ਕਿਸਾਨਾਂ ਦੀ ਮੰਗ ਪ੍ਰਵਾਨ ਕਰਨੀ ਚਾਹੀਦੀ ਹੈ | ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਮੰਗ ਨਾ ਮੰਨੀ ਤਾਂ ਭਾਜਪਾ ਨੂੰ ਦੇਸ਼-ਭਰ ਵਿਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ | ਪਾਰਟੀ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਦੇ ਉਨ੍ਹਾਂ ਪ੍ਰਤੀ ਦੰਭੀ ਤੇ ਅੜੀਅਲ ਰਵੱਈਏ ਨੂੰ ਬੇਨਕਾਬ ਕਰਨ ਅਤੇ ਲੋਕ ਸਭਾ ਚੋਣਾਂ ਵਿਚ ਉਸ ਨੂੰ ਸਬਕ ਸਿਖਾਉਣ |

LEAVE A REPLY

Please enter your comment!
Please enter your name here