24 C
Jalandhar
Friday, October 18, 2024
spot_img

ਦਿੱਲੀ ’ਚ 4 ਸੀਟਾਂ ’ਤੇ ਆਪ, 3 ’ਤੇ ਕਾਂਗਰਸ ਲੜੇਗੀ

ਨਵੀਂ ਦਿੱਲੀ : ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਸ਼ਨੀਵਾਰ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ, ਜਿਸ ਤਹਿਤ ਦਿੱਲੀ ਦੀਆਂ ਚਾਰ ਸੀਟਾਂ ’ਤੇ ‘ਆਪ’ ਅਤੇ ਕਾਂਗਰਸ ਤਿੰਨ ਸੀਟਾਂ ’ਤੇ ਚੋਣ ਲੜੇਗੀ। ਸ਼ਨੀਵਾਰ ਦਿੱਲੀ ’ਚ ਦੋਵਾਂ ਦਲਾਂ ਨੇ ਸੰਯੁਕਤ ਪ੍ਰੈੱਸ ਕਾਨਫਰੰਸ ਕਰਕੇ ਸੀਟ ਸ਼ੇਅਰਿੰਗ ਬਾਰੇ ਜਾਣਕਾਰੀ ਦਿੱਤੀ। ਆਪ ਵੱਲੋਂ ਆਤਿਸ਼ੀ, ਸੰਦੀਪ ਪਾਠਕ ਅਤੇ ਸੌਰਭ ਭਾਰਦਵਾਜ, ਉਥੇ ਹੀ ਕਾਂਗਰਸ ਵੱਲੋਂ ਮੁਕੁਲ ਵਾਸਨਿਕ, ਦੀਪਕ ਬਾਬਰਿਆ ਅਤੇ ਅਰਵਿੰਦਰ ਸਿੰਘ ਲਵਲੀ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੋਏ। ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇ ਦੱਸਿਆ ਕਿ ‘ਇੰਡੀਆ’ ਗਠਜੋੜ ’ਚ ਸ਼ਾਮਲ ਪਾਰਟੀਆਂ ਵਿਚਾਲੇ ਸੀਟ ਬਟਵਾਰੇ ’ਤੇ ਚਰਚਾ ਹੋ ਰਹੀ ਸੀ। ਦੋ ਦਿਨ ਪਹਿਲਾਂ ਲਖਨਊ ’ਚ ਸਪਾ-ਕਾਂਗਰਸ ਗਠਜੋੜ ਦਾ ਐਲਾਨ ਹੋਇਆ ਸੀ। ਉਨ੍ਹਾ ਕਿਹਾ ਕਿ ਆਪ-ਕਾਂਗਰਸ ਵਿਚਾਲੇ ਸੀਟ ਬਟਵਾਰੇ ’ਤੇ ਲੰਮੀ ਚਰਚਾ ਹੋਈ ਅਤੇ ਸੀਟ ਸ਼ੇਅਰਿੰਗ ਸਮਝੌਤਾ ਫਾਈਨਲ ਹੋਇਆ।
ਵਾਸਨਿਕ ਨੇ ਦੱਸਿਆ ਕਿ ‘ਆਪ’ ਅਤੇ ਕਾਂਗਰਸ ਗੁਜਰਾਤ, ਦਿੱਲੀ, ਹਰਿਆਣਾ, ਗੋਆ ਅਤੇ ਚੰਡੀਗੜ੍ਹ ’ਚ ਗਠਜੋੜ ’ਚ ਚੋਣ ਲੜਨਗੀਆਂ। ਦਿੱਲੀ ’ਚ ਆਮ ਆਦਮੀ ਪਾਰਟੀ 4 ਸੀਟਾਂ ’ਤੇ ਚੋਣ ਲੜੇਗੀ। ਕਾਂਗਰਸ ਦੇ ਖਾਤੇ ’ਚ ਚਾਂਦਨੀ ਚੌਕ ਸਮੇਤ 3 ਸੀਟਾਂ ਗਈਆਂ। ਉਥੇ ਹੀ ਚੰਡੀਗੜ੍ਹ ਲੋਕ ਸਭਾ ਸੀਟ ਅਤੇ ਗੋਆ ਦੀਆਂ ਦੋਵਾਂ ਸੀਟਾਂ ’ਤੇ ਕਾਂਗਰਸ ਉਮੀਦਵਾਰ ਉਤਾਰੇਗੀ। ਹਰਿਆਣਾ ’ਚ 9 ਸੀਟਾਂ ’ਤੇ ਕਾਂਗਰਸ ਅਤੇ 1 ਸੀਟ ’ਤੇ ਆਮ ਆਦਮੀ ਪਾਰਟੀ ਚੋਣ ਲੜੇਗੀ। ਗੁਜਰਾਤ ’ਚ ਆਮ ਆਦਮੀ ਪਾਰਟੀ ਦੋ ਸੀਟਾਂ ਅਤੇ ਕਾਂਗਰਸ 24 ਸੀਟਾਂ ’ਤੇ ਚੋਣ ਲੜੇਗੀ। ਜ਼ਿਕਰਯੋਗ ਹੈ ਕਿ ਗੁਜਰਾਤ ’ਚ ਲੋਕ ਸਭਾ ਦੀਆਂ 26, ਹਰਿਆਣਾ ’ਚ 10, ਦਿੱਲੀ ’ਚ 7, ਗੋਆ ’ਚ 2 ਅਤੇ ਚੰਡੀਗੜ੍ਹ ’ਚ 1 ਸੀਟ ਹੈ। ਆਮ ਆਦਮੀ ਪਾਰਟੀ ਦਿੱਲੀ ਦੀਆਂ ਚਾਰ ਸੀਟਾਂ-ਨਵੀਂ ਦਿੱਲੀ, ਦੱਖਣੀ ਦਿੱਲੀ, ਪੱਛਮੀ ਦਿੱਲੀ, ਪੂਰਬੀ ਦਿੱਲੀ ਤੋਂ ਚੋਣ ਲੜੇਗੀ, ਜਦਕਿ ਕਾਂਗਰਸ ਚਾਂਦਨੀ ਚੌਕ, ਉੱਤਰੀ ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ ਤੋਂ ਆਪਣੇ ਉਮੀਦਵਾਰ ਉਤਾਰੇਗੀ। ਗੁਜਰਾਤ ’ਚ ਆਮ ਆਦਮੀ ਪਾਰਟੀ ਭਾਰੂਚ ਅਤੇ ਭਾਵਨਗਰ ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ। ਉਥੇ ਹੀ ਹਰਿਆਣਾ ’ਚ ਕੁਰੂਕੇਸ਼ਤਰ ਲੋਕ ਸਭਾ ਸੀਟ ’ਤੇ ਆਪਣਾ ਉਮੀਦਵਾਰ ਉਤਾਰੇਗੀ। ਵਾਸਨਿਕ ਨੇ ਕਿਹਾ ਕਿ ਵਰਤਮਾਨ ’ਚ ਭਾਰਤੀ ਲੋਕਤੰਤਰ ਦੇ ਸਾਹਮਣੇ ਖੜੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪ-ਕਾਂਗਰਸ ਨੇ ਇੱਕ ਸਾਥ ਲੋਕ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਅਸੀਂ ਆਪਣੇ-ਆਪਣੇ ਚੋਣ ਨਿਸ਼ਾਨ ’ਤੇ ਚੋਣ ਲੜਾਂਗੇ, ਪਰ ਇਕੱਠੇ ਹੋ ਕੇ ਲੜਾਂਗੇ ਅਤੇ ਭਾਜਪਾ ਨੂੰ ਹਰਾਵਾਂਗੇ। ‘ਆਪ’ ਸਾਂਸਦ ਸੰਦੀਪ ਪਾਠਕ ਨੇ ਕਿਹਾ ਕਿ ਅੱਜ ਲੋਕਤੰਤਰ ਜਿਸ ਸਥਿਤੀ ਤੋਂ ਲੰਘ ਰਿਹਾ ਹੈ, ਉਸ ’ਚ ਚੋਣਾਂ ਦੀ ਚੋਰੀ ਹੋ ਰਹੀ ਹੈ। ਅੱਜ ਦੇਸ਼ ਨੂੰ ਇੱਕ ਇਮਾਨਦਾਰ ਅਤੇ ਮਜ਼ਬੂਤ ਵਿਕਲਪ ਦੀ ਜ਼ਰੂਰਤ ਹੈ। ਗਠਜੋੜ ’ਚ ਆਉਣ ਦਾ ਮਕਸਦ ਦੇਸ਼ ਨੂੰ ਬਚਾਉਣਾ ਹੈ।

Related Articles

LEAVE A REPLY

Please enter your comment!
Please enter your name here

Latest Articles