ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਪਿ੍ਰਤਪਾਲ ਸਿੰਘ ’ਤੇ ਹਰਿਆਣਾ ਪੁਲਸ ਵੱਲੋਂ ਕੀਤੇ ਤਸ਼ੱਦਦ ਦੀ ਨਿੰਦਾ ਕੀਤੀ ਹੈ। ਉਨ੍ਹਾ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾ ਕਿਹਾ ਕਿ ਇਹ ਕਿਸਾਨ ਸਿਰਫ ਕਿਸਾਨਾਂ ਨੂੰ ਲੰਗਰ ਵਰਤਾ ਰਿਹਾ ਸੀ, ਜਿਸ ਦੀ ਭਾਰੀ ਕੁੱਟਮਾਰ ਕੀਤੀ ਗਈ।
ਹਿਰਾਸਤ ’ਚ ਜਬਰ-ਜਨਾਹ ਦੇ ਯੂ ਪੀ ’ਚ ਸਭ ਤੋਂ ਵੱਧ ਮਾਮਲੇ
ਨਵੀਂ ਦਿੱਲੀ : ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਮੁਤਾਬਕ 2017 ਤੋਂ 2022 ਤੱਕ ਹਿਰਾਸਤੀ ਜਬਰ-ਜਨਾਹ ਦੇ 270 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਬਿਊਰੋ ਦੀ ਰਿਪੋਰਟ ਮੁਤਾਬਕ ਅਪਰਾਧੀਆਂ ’ਚ ਪੁਲਸ ਕਰਮਚਾਰੀ, ਸਰਕਾਰੀ ਕਰਮਚਾਰੀ, ਹਥਿਆਰਬੰਦ ਬਲਾਂ ਦੇ ਮੈਂਬਰ ਅਤੇ ਜੇਲ੍ਹਾਂ, ਰਿਮਾਂਡ ਹੋਮ, ਨਜ਼ਰਬੰਦੀ ਦੇ ਸਥਾਨ ਅਤੇ ਹਸਪਤਾਲ ਸ਼ਾਮਲ ਹਨ। ਹਿਰਾਸਤੀ ਬਲਾਤਕਾਰ ਦੇ 275 ਕੇਸਾਂ ਵਿੱਚ ਯੂ ਪੀ ’ਚ ਸਭ ਤੋਂ ਵੱਧ 92 ਅਤੇ ਮੱਧ ਪ੍ਰਦੇਸ਼ ’ਚ 43 ਕੇਸ ਦਰਜ ਕੀਤੇ ਗਏ। ਇਨ੍ਹਾਂ ਦੋਹਾਂ ਰਾਜਾਂ ਵਿਚ ਭਾਜਪਾ ਦਾ ਰਾਜ ਹੈ।