ਨਿਊ ਯਾਰਕ ਦੀ ਇਮਾਰਤ ’ਚ ਅੱਗ ਨਾਲ ਭਾਰਤੀ ਪੱਤਰਕਾਰ ਦੀ ਮੌਤ

0
194

ਨਿਊ ਯਾਰਕ : ਮੈਨਹਟਨ ਦੇ ਹਰਲੇਮ ਇਲਾਕੇ ’ਚ ਨਿਕੋਲਸ ਪਲੇਸ ਦੀ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਕਾਰਨ ਭਾਰਤੀ ਪੱਤਰਕਾਰ ਦੀ ਮੌਤ ਹੋ ਗਈ। ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਦੱਸਿਆ ਕਿ ਅਪਾਰਟਮੈਂਟ ਵਿਚ 23 ਫਰਵਰੀ ਨੂੰ ਅੱਗ ਲੱਗੀ ਤੇ 27 ਸਾਲਾ ਫਾਜ਼ਿਲ ਖਾਨ ਦੀ ਮੌਤ ਹੋ ਗਈ। ਈ ਬਾਈਕ ਦੀ ਬੈਟਰੀ ਫਟਣ ਕਾਰਨ ਅੱਗ ਲੱਗੀ, ਜਿਸ ਨਾਲ ਪੂਰੀ ਇਮਾਰਤ ਨੂੰ ਨੁਕਸਾਨ ਪੁੱਜਾ। ਹਾਦਸੇ ਵਿਚ 17 ਜਣੇ ਜ਼ਖਮੀ ਹੋਏ ਤੇ ਕਈ ਝੁਲਸ ਗਏ। ਅੱਗ ਫੈਲਣ ਤੋਂ ਬਾਅਦ ਲੋਕਾਂ ਨੇ ਪੰਜਵੀਂ ਤੇ ਛੇਵੀਂ ਮੰਜ਼ਲ ਤੋਂ ਛਾਲਾਂ ਮਾਰ ਦਿੱਤੀਆਂ। ਫਾਜ਼ਿਲ ਨੇ 2020 ਵਿਚ ਕੋਲੰਬੀਆ ਯੂਨੀਵਰਸਿਟੀ ਤੋਂ ਜਰਨਲਿਜ਼ਮ ਕੀਤੀ ਸੀ।

LEAVE A REPLY

Please enter your comment!
Please enter your name here