ਹੈਦਰਾਬਾਦ : ਹੁਕਮਰਾਨ ਵਾਈ ਐੱਸ ਆਰ ਕਾਂਗਰਸ ਪਾਰਟੀ ਦੇ ਮੁਖੀ ਤੇ ਆਂਧਰਾ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ ਨਾਲ ਨਾਰਾਜ਼ਗੀ ਤੋਂ ਬਾਅਦ ਨਰਸਪੁਰਮ ਤੋਂ ਬਾਗੀ ਸਾਂਸਦ ਕਨੂੰਮੁਰੂ ਰਘੂ ਰਾਮ�ਿਸ਼ਨ ਰਾਜੂ ਨੇ ਪਾਰਟੀ ਛੱਡ ਦਿੱਤੀ ਹੈ। ਉਸ ਨੇ ਜਗਨ ਨੂੰ ਭੇਜੇ ਅਸਤੀਫੇ ਵਿਚ ਉਸਨੂੰ ਗਜ਼ਨੀ ਦਾ ਮਹਿਮੂਦ ਦੱਸਿਆ ਹੈ। ਇਸ ਤੋਂ ਪਹਿਲਾਂ ਹਲਕਾ ਬਦਲਣ ਲਈ ਕਹਿਣ ’ਤੇ ਜਨਵਰੀ ਤੋਂ ਤਿੰਨ ਲੋਕ ਸਭਾ ਸਾਂਸਦ ਪਾਰਟੀ ਛੱਡ ਚੁੱਕੇ ਹਨ। ਰਾਜੂ ਨੇ ਟਿਕਟ ਨਾ ਮਿਲਣ ’ਤੇ 2014 ਵਿਚ ਪਾਰਟੀ ਛੱਡ ਦਿੱਤੀ ਸੀ ਤੇ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ। 2019 ਵਿਚ ਫਿਰ ਪਾਰਟੀ ਵਿਚ ਆ ਕੇ ਲੜਿਆ ਸੀ ਤੇ ਤੇਲਗੂ ਦੇਸਮ ਉਮੀਦਵਾਰ ਨੂੰ 50 ਹਜ਼ਾਰ ਵੋਟਾਂ ਨਾਲ ਹਰਾ ਕੇ ਲੋਕ ਸਭਾ ਲਈ ਚੁਣਿਆ ਗਿਆ ਸੀ।