ਚੰਡੀਗੜ੍ਹ : ਇੰਡੀਅਨ ਨੈਸ਼ਨਲ ਲੋਕ ਦਲ ਦੇ ਹਰਿਆਣਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਨੂੰ ਐਤਵਾਰ ਸ਼ਾਮ ਝੱਜਰ ਜ਼ਿਲ੍ਹੇ ’ਚ ਬਹਾਦਰਗੜ੍ਹ ਦੇ ਬਰਾਹੀ ਫਾਟਕ ਕੋਲ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਤਾਬੜਤੋੜ ਫਾਇਰਿੰਗ ਵਿਚ ਉਨ੍ਹਾ ਦਾ ਬਾਡੀਗਾਰਡ ਵੀ ਮਾਰਿਆ ਗਿਆ। ਦੋ ਜਣੇ ਜ਼ਖਮੀ ਹੋਏ ਹਨ। ਪਾਰਟੀ ਦੇ ਬੁਲਾਰੇ ਰਾਕੇਸ਼ ਸਿਹਾਗ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਣਪਛਾਤਿਆਂ ਨੇ ਉਦੋਂ ਹਮਲਾ ਕੀਤਾ, ਜਦੋਂ ਨਫੇ ਸਿੰਘ ਕਾਰ ਵਿਚ ਸਫਰ ਕਰ ਰਹੇ ਸਨ। ਸ਼ੱਕ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਨੇ ਹਮਲਾ ਕੀਤਾ।