ਮੁਮਤਾਜ਼ ਪਟੇਲ ਨੂੰ ਕਾਂਗਰਸ ਦਾ ਫੈਸਲਾ ਮਨਜ਼ੂਰ

0
160

ਅਹਿਮਦਾਬਾਦ : ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਰਹੇ ਅਹਿਮਦ ਪਟੇਲ ਦੀ ਧੀ ਮੁਮਤਾਜ਼ ਪਟੇਲ ਨੇ ਐਤਵਾਰ ਸੁਰ ਨਰਮ ਕਰਦਿਆਂ ਕਿਹਾ ਕਿ ਉਹ ਭਰੂਚ ਦੀ ਸੀਟ ਆਮ ਆਦਮੀ ਪਾਰਟੀ ਲਈ ਛੱਡਣ ਦੇ ਕਾਂਗਰਸ ਦੇ ਫੈਸਲੇ ਤੋਂ ਬਹੁਤ ਨਿਰਾਸ਼ ਹੋਈ ਹੈ, ਪਰ ਉਹ ‘ਇੰਡੀਆ’ ਦੇ ਫੈਸਲੇ ਨੂੰ ਮਨਜ਼ੂਰ ਕਰਦੀ ਹੈ, ਕਿਉਕਿ ਇਹ ਫੈਸਲਾ ਸੋਚ-ਵਿਚਾਰ ਕੇ ਵਡੇਰੇ ਹਿੱਤਾਂ ਵਿਚ ਲਿਆ ਗਿਆ ਹੋਵੇਗਾ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਆਪ ਉਮੀਦਵਾਰ ਚੈਤਰ ਵਸਾਵਾ ਦੇ ਹੱਕ ਵਿਚ ਪ੍ਰਚਾਰ ਕਰੇਗੀ, ਮੁਮਤਾਜ਼ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਨ ਦਾ ਨਿਰਦੇਸ਼ ਉਡੀਕੇਗੀ।

LEAVE A REPLY

Please enter your comment!
Please enter your name here