ਪੇਪਰ ਅਚਾਨਕ ਮੁਲਤਵੀ

0
191

ਨਵੀਂ ਦਿੱਲੀ : ਸੀ ਆਈ ਐੱਸ ਸੀ ਈ ਨੇ ਸੋਮਵਾਰ ਹੋਣ ਵਾਲੇ 12ਵੀਂ ਦੇ ਕੈਮਿਸਟਰੀ ਪੇਪਰ ਨੂੰ ਮੁਲਤਵੀ ਕਰ ਦਿੱਤਾ, ਪਰ ਕੋਈ ਕਾਰਨ ਨਹੀਂ ਦੱਸਿਆ। ਹੁਣ ਇਹ ਪ੍ਰੀਖਿਆ 21 ਮਾਰਚ ਨੂੰ ਬਾਅਦ ਦੁਪਹਿਰ 2 ਵਜੇ ਹੋਵੇਗੀ।
ਭਾਰਤ ਨੇ ਇੰਗਲੈਂਡ ਖਿਲਾਫ ਟੈਸਟ ਲੜੀ ਜਿੱਤ ਲਈ
ਰਾਂਚੀ : ਭਾਰਤ ਨੇ ਸੋਮਵਾਰ ਇਥੇ ਇੰਗਲੈਂਡ ਨੂੰ ਚੌਥੇ ਕਿ੍ਰਕਟ ਟੈਸਟ ਦੇ ਚੌਥੇ ਦਿਨ 5 ਵਿਕਟਾਂ ਨਾਲ ਹਰਾ ਕੇ 5 ਟੈਸਟਾਂ ਦੀ ਲੜੀ ’ਚ 3-1 ਦੀ ਜੇਤੂ ਲੀਡ ਲੈ ਲਈ। ਇੰਗਲੈਂਡ ਦੀਆਂ ਪਹਿਲੀ ਪਾਰੀ ਦੀਆਂ 353 ਦੌੜਾਂ ਦੇ ਜੁਆਬ ’ਚ ਭਾਰਤ ਨੇ 307 ਦੌੜਾਂ ਬਣਾਈਆਂ। ਆਖਰੀ ਟੈਸਟ 7 ਮਾਰਚ ਤੋਂ ਧਰਮਸ਼ਾਲਾ ’ਚ ਖੇਡਿਆ ਜਾਵੇਗਾ।
ਪੰਜਾਬ ਦੇ ਤਿੰਨ ਸਟੇਸ਼ਨਾਂ ਨੂੰ ਸੋਹਣਾ ਬਣਾਇਆ ਜਾਵੇਗਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ 41,000 ਕਰੋੜ ਰੁਪਏ ਤੋਂ ਵੱਧ ਦੇ ਕਰੀਬ 2,000 ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਅੰਮਿ੍ਰਤ ਭਾਰਤ ਸਟੇਸ਼ਨ ਯੋਜਨਾ ਤਹਿਤ 553 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ’ਚ ਪੰਜਾਬ ਦੇ ਜਲੰਧਰ, ਬਿਆਸ ਅਤੇ ਮੋਗਾ ਰੇਲਵੇ ਸਟੇਸ਼ਨ ਸ਼ਾਮਲ ਹਨ। 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਸਥਿਤ ਸਟੇਸ਼ਨਾਂ ਨੂੰ 19,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁੜ ਵਿਕਸਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here