ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਹਿਮਾਚਲ ਵਿਚ ਰਾਜ ਸਭਾ ਚੋਣ ਦੌਰਾਨ ਭਾਜਪਾ ਦਾ ਸਾਥ ਦੇਣ ਵਾਲੇ ਛੇ ਕਾਂਗਰਸੀ ਵਿਧਾਇਕਾਂ ’ਤੇ ਤਿੱਖਾ ਹਮਲਾ ਬੋਲਦਿਆਂ ਪਾਰਟੀ ਨੂੰ ਇਹ ਪਤਾ ਲਾਉਣ ਲਈ ਕਿਹਾ ਹੈ ਕਿ ਕਿਹੜੇ ਆਗੂ ਕੰਮ ਦੇ ਹਨ ਤੇ ਕਿਹੜੇ ਬੋਝ। ਉਨ੍ਹਾ ਕਿਹਾ ਕਿ ਅਭਿਸ਼ੇਕ ਮਨੂੰ ਸਿੰਘਵੀ ਦੀ ਹਾਰ ਸਿਰਫ ਹਾਰ ਹੀ ਨਹੀਂ, ਸਗੋਂ ਇਸ ਤੋਂ ਕਿਤੇ ਵੱਧ ਗੰਭੀਰ ਮਾਮਲਾ ਹੈ। ਸੀ ਬੀ ਆਈ, ਈ ਡੀ ਤੇ ਆਈ ਟੀ ਵਰਗੀਆਂ ਏਜੰਸੀਆਂ ਦੀਆਂ ਧੁੰਨਾਂ ’ਤੇ ਨੱਚਣ ਵਾਲੇ ਦੰਭੀਆਂ ਨੇ ਪਹਿਲਾਂ ਵੀ ਪਾਰਟੀ ਦਾ ਕਈ ਵਾਰ ਨੁਕਸਾਨ ਕੀਤਾ ਹੈ। ਪਾਰਟੀ ਨੂੰ ਉਨ੍ਹਾਂ ਆਗੂਆਂ ਦਾ ਛਾਂਗਾ ਲਾਉਣਾ ਚਾਹੀਦਾ ਹੈ, ਜਿਹੜੇ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੰਦੇ ਹਨ, ਕਿਉਕਿ ਉਨ੍ਹਾਂ ਦੀਆਂ ਹਰਕਤਾਂ ਪਾਰਟੀ ਨੂੰ ਡੂੰਘੇ ਜ਼ਖਮ ਦੇ ਰਹੀਆਂ ਹਨ। ਜ਼ਖਮ ਤਾਂ ਭਰ ਜਾਣਗੇ, ਪਰ ਮਾਨਸਕ ਫੱਟ ਕਾਇਮ ਰਹਿਣੇ ਹਨ। ਅਜਿਹੇ ਲੋਕਾਂ ਦਾ ਫਾਇਦਾ ਕਾਂਗਰਸ ਵਰਕਰਾਂ ਨੂੰ ਬਹੁਤ ਦੁੱਖ ਦਿੰਦਾ ਹੈ। ਵਫਾਦਾਰੀ ਸਭ ਕੁਝ ਨਹੀਂ, ਇਹ ਇਕ ਗੁਣ ਹੀ ਹੈ।