ਵਾਸ਼ਿੰਗਟਨ : ਅਮਰੀਕਾ ਦੇ ਮਿਸੌਰੀ ਸੂਬੇ ’ਚ ਪੱਛਮੀ ਬੰਗਾਲ ਦੇ ਭਾਰਤੀ ਕਲਾਸਿਕ ਡਾਂਸਰ ਅਮਰਨਾਥ ਘੋਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਮਰਨਾਥ 27 ਫਰਵਰੀ ਨੂੰ ਸੇਂਟ ਲੂਈਸ ਅਕਾਦਮੀ ਦੇ ਕੋਲ ਸ਼ਾਮ ਸਮੇਂ ਸੈਰ ਕਰਨ ਨਿਕਲੇ ਸਨ, ਉਸੇ ਸਮੇਂ ਉਨ੍ਹਾ ’ਤੇ ਹਮਲਾਵਰਾਂ ਨੇ ਕਈ ਗੋਲੀਆ ਮਾਰੀਆਂ। ਭਾਰਤੀ ਕੌਂਸਲੇਟ ਨੇ ਡਾਂਸਰ ਅਮਰਨਾਥ ਘੋਸ਼ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ, ਜਿਸ ਨੂੰ ਸੰਯੁਕਤ ਰਾਜ ਦੇ ਸੇਂਟ ਲੂਈਸ ’ਚ ਕਥਿਤ ਤੌਰ ’ਤੇ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ। ਭਾਰਤੀ ਮਿਸ਼ਨ ਨੇ ਬਿਆਨ ’ਚ ਕਿਹਾ ਕਿ ਉਹ ਫੋਰੈਂਸਿਕ ਜਾਂਚ ਅਤੇ ਪੁਲਸ ਨਾਲ ਮਾਮਲੇ ਦੀ ਪੈਰਵੀ ਕਰ ਰਿਹਾ ਹੈ। ਘੋਸ਼ ਕੋਲਕਾਤਾ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਚੁੱਕੀ ਹੈ। ਉਹ ਪਰਵਾਰ ਦਾ ਇੱਕਲੌਤਾ ਲੜਕਾ ਸੀ।