ਕੋਲਕਾਤਾ : ਕਲਕੱਤਾ ਹਾਈ ਕੋਰਟ ਦੇ ਜੱਜ ਅਭਿਜੀਤ ਗੰਗੋਪਾਧਿਆਇ ਨੇ ਐਤਵਾਰ ਐਲਾਨਿਆ ਕਿ ਉਹ ਮੰਗਲਵਾਰ ਅਸਤੀਫਾ ਦੇ ਦੇਣਗੇ। ਉਹ ਅਸਤੀਫਾ ਰਾਸ਼ਟਰਪਤੀ ਦਰੋਪਦੀ ਮੁਰਮੂ, ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਤੇ ਕਲਕੱਤਾ ਹਾਈ ਕੋਰਟ ਦੇ ਚੀਫ ਜਸਟਿਸ ਟੀ ਐੱਸ ਸ਼ਿਵਗਨਨਮ ਨੂੰ ਘੱਲਣਗੇ। ਮੀਡੀਆ ਰਿਪੋਰਟਾਂ ਹਨ ਕਿ ਉਹ ਸਿਆਸਤ ਵਿਚ ਕੁੱਦ ਰਹੇ ਹਨ, ਹਾਲਾਂਕਿ ਉਨ੍ਹਾ ਪੱਤਰਕਾਰਾਂ ਨੂੰ ਇਸ ਬਾਰੇ ਕੁਝ ਦੱਸਣ ਤੋਂ ਨਾਂਹ ਕਰ ਦਿੱਤੀ। 1962 ਵਿਚ ਕੋਲਕਾਤਾ ਵਿਚ ਪੈਦਾ ਹੋਏ ਜਸਟਿਸ ਅਭਿਜੀਤ 2018 ਵਿਚ ਕਲਕੱਤਾ ਹਾਈ ਕੋਰਟ ਦੇ ਐਡੀਸ਼ਨਲ ਜੱਜ ਬਣੇ ਸਨ। ਉਨ੍ਹਾ ਦੇ ਟੀਚਰ ਭਰਤੀ ਤੇ ਹੋਰ ਨਿਯੁਕਤੀਆਂ ਬਾਰੇ ਫੈਸਲਿਆਂ ਨੇ ਹੁਕਮਰਾਨ ਤਿ੍ਰਣਮੂਲ ਕਾਂਗਰਸ ਨੂੰ ਸੰਕਟ ਵਿਚ ਪਾਈ ਰੱਖਿਆ ਹੈ।