ਸ਼ਿਮਲਾ : ਐਤਵਾਰ ਵੱਡੇ ਤੜਕੇ ਹਿਮਾਚਲ ਦੇ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਪਿੰਡ ਜਸਰਾਟ ਨੇੜੇ ਦਾਰਾ ਝਰਨੇ ਵਿਚ ਬਰਫ ਦਾ ਤੋਦਾ ਡਿੱਗਣ ਕਾਰਨ ਝਨਾਂ ਦਰਿਆ ਦੇ ਵਹਾਅ ਵਿਚ ਅੜਿੱਕਾ ਪੈਣ ਤੋਂ ਬਾਅਦ ਇਲਾਕੇ ਵਿਚ ਅਲਰਟ ਜਾਰੀ ਕਰਨਾ ਪਿਆ।
ਦੋ ਦਿਨਾਂ ਤੋਂ ਭਾਰੀ ਬਰਫਬਾਰੀ ਕਾਰਨ ਸੂਬੇ ਵਿਚ ਅੱਧੀ ਦਰਜਨ ਤੋਂ ਵੱਧ ਥਾਈਂ ਤੋਦੇ ਡਿੱਗ ਚੁੱਕੇ ਹਨ। ਨਤੀਜੇ ਵਜੋਂ ਪੰਜ ਕੌਮੀ ਸ਼ਾਹਰਾਹਾਂ ਸਣੇ 500 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ।