ਬਿਜਲੀ ਦੀ ਤਾਰ ਦੇ ਸੰਪਰਕ ‘ਚ ਆਉਣ ‘ਤੇ 14 ਬੱਚੇ ਝੁਲਸੇ

0
201

ਕੋਟਾ : ਸ਼ੁੱਕਰਵਾਰ ਦੁਪਹਿਰੇ ਰਾਜਸਥਾਨ ਦੇ ਕੋਟਾ ‘ਚ ਮਹਾਂਸ਼ਿਵਰਾਤਰੀ ਦੇ ਮੌਕੇ ਸ਼ੋਭਾ ਯਾਤਰਾ ‘ਚ ਹਿੱਸਾ ਲੈ ਰਹੇ 14 ਬੱਚੇ ‘ਹਾਈਟੈਂਸ਼ਨ’ ਤਾਰ ਦੇ ਸੰਪਰਕ ‘ਚ ਆਉਣ ਕਾਰਨ ਝੁਲਸ ਗਏ | 10 ਤੋਂ 16 ਸਾਲ ਦੀ ਉਮਰ ਦੇ ਬੱਚੇ ਨੀਵੀਂ ਤਾਰ ਦੀ ਲਪੇਟ ‘ਚ ਆ ਗਏ | ਇਕ ਬੱਚਾ 100 ਫੀਸਦੀ ਸੜ ਗਿਆ, ਜਦਕਿ ਦੂਜਾ ਬੱਚਾ 50 ਫੀਸਦੀ ਝੁਲਸ ਗਿਆ | ਸ਼ੋਭਾ ਯਾਤਰਾ ਜਦੋਂ ਕਾਲੀ ਬਸਤੀ ਤੋਂ ਲੰਘ ਰਹੀ ਸੀ ਤਾਂ ਲੜਕਾ, ਜਿਸ ਨੇ 22 ਫੁੱਟ ਉੱਚਾ ਡੰਡਾ ਫੜਿਆ ਹੋਇਆ ਸੀ, ਤਾਰ ਦੇ ਸੰਪਰਕ ‘ਚ ਆ ਗਿਆ ਤੇ 100 ਫੀਸਦੀ ਸੜ ਗਿਆ | ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਹੋਰ ਬੱਚੇ ਵੀ ਸੜ ਗਏ |

LEAVE A REPLY

Please enter your comment!
Please enter your name here