ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਇੱਥੋਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ-ਸਾਡਾ ਨਾਅਰਾ ਹੈ ਸੰਸਦ ‘ਚ ਵੀ ਕੇਜਰੀਵਾਲ, ਤਦ ਹੀ ਦਿੱਲੀ ਹੋਵੇਗੀ ਖੁਸ਼ਹਾਲ | ਅਪਰੈਲ-ਮਈ ‘ਚ ਆਮ ਚੋਣਾਂ ਹੋਣੀਆਂ ਹਨ | ਇਹ ਮੁਹਿੰਮ ਡੀ ਡੀ ਯੂ ਮਾਰਗ ਸਥਿਤ ‘ਆਪ’ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਹੋਰ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ‘ਚ ਸ਼ੁਰੂ ਹੋਈ | ਕੇਜਰੀਵਾਲ ਨੇ ਕਿਹਾ-ਦਿੱਲੀ ਦੇ ਲੋਕ ਮੇਰਾ ਪਰਵਾਰ ਹਨ ਅਤੇ ਮੈਂ ਉਨ੍ਹਾਂ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ | ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ‘ਚ ਪਾਰਟੀ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ਜਿੱਤੇਗੀ |





