ਰਾਹੁਲ ਵਾਇਨਾਡ ਤੋਂ ਮੁੜ ਉਮੀਦਵਾਰ

0
146

ਨਵੀਂ ਦਿੱਲੀ : ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਸ਼ੁੱਕਰਵਾਰ 39 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ | ਰਾਹੁਲ ਗਾਂਧੀ ਕੇਰਲਾ ਦੇ ਵਾਇਨਾਡ ਤੋਂ ਹੀ ਲੜਨਗੇ | ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਰਾਜਨੰਦਗਾਓਾ ਤੇ ਸ਼ਸ਼ੀ ਥਰੂਰ ਤਿਰੁਅਨੰਤਪੁਰਮ ਤੋਂ ਉਮੀਦਵਾਰ ਹੋਣਗੇ | ਡੀ ਕੇ ਸੁਰੇਸ਼ ਬੇਂਗਲੁਰੂ ਰੂਰਲ, ਕੇ ਸੁਧਾਕਰਨ ਕਨੂੰਰ ਤੇ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਕੇਰਲਾ ਦੇ ਅਲਾਪੁਜ਼ਾ ਤੋਂ ਉਮੀਦਵਾਰ ਬਣਾਏ ਗਏ ਹਨ | ਛੱਤੀਸਗੜ੍ਹ ਦੇ ਮਹਾਸਮੁੰਦ ਹਲਕੇ ਤੋਂ ਸਾਬਕਾ ਮੰਤਰੀ ਤਾਮਰਧਵੱਜ ਸਾਹੂ, ਕੋਰਬਾ ਤੋਂ ਜਯੋਤਸਨਾ ਮਹੰਤ, ਰਾਇਪੁਰ ਤੋਂ ਵਿਕਾਸ ਉਪਾਧਿਆਏ ਤੇ ਦੁਰਗ ਤੋਂ ਰਜਿੰਦਰ ਸਾਹੂ ਨੂੰ ਉਮੀਦਵਾਰ ਬਣਾਇਆ ਗਿਆ ਹੈ | ਕੇਰਲਾ ਤੋਂ 16, ਤਿਲੰਗਾਨਾ ਤੋਂ 4, ਕਰਨਾਟਕ ਤੋਂ 7, ਤਿ੍ਪੁਰਾ, ਸਿੱਕਮ, ਨਾਗਾਲੈਂਡ ਤੋਂ ਇਕ-ਇਕ, ਮੇਘਾਲਿਆ ਤੋਂ 2 ਉਮੀਦਵਾਰ ਐਲਾਨੇ ਗਏ ਹਨ |
39 ਉਮੀਦਵਾਰਾਂ ਵਿੱਚੋਂ 15 ਜਨਰਲ ਕੈਟਾਗਰੀ ਦੇ ਹਨ, ਜਦਕਿ 24 ਐੱਸ ਸੀ, ਐੱਸ ਟੀ ਤੇ ਘੱਟ ਗਿਣਤੀਆਂ ਤੋਂ ਹਨ | ਉਮੀਦਵਾਰਾਂ ਦੇ ਨਾਵਾਂ ਨੂੰ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਮਨਜ਼ੂਰੀ ਦਿੱਤੀ ਗਈ | ਰਾਹੁਲ ਦੇ ਅਮੇਠੀ ਤੋਂ ਵੀ ਲੜਨ ਦਾ ਸਸਪੈਂਸ ਬਰਕਰਾਰ ਹੈ | ਭਾਜਪਾ ਨੇ 2 ਮਾਰਚ ਨੂੰ 16 ਰਾਜਾਂ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 195 ਉਮੀਦਵਾਰਾਂ ਦਾ ਐਲਾਨ ਕੀਤਾ ਸੀ |

LEAVE A REPLY

Please enter your comment!
Please enter your name here