ਕਾਮਰੇਡ ਮੁਕੰਦ ਲਾਲ ਦੇ ਵਿਛੋੜੇ ਨਾਲ ਪਾਰਟੀ ਨੂੰ ਵੱਡਾ ਘਾਟਾ ਪਿਆ : ਬੰਤ ਬਰਾੜ

0
172

ਬੰਗਾ (ਅਵਤਾਰ ਕਲੇਰ)
ਕਾਮਰੇਡ ਮੁਕੰਦ ਲਾਲ ਪਾਰਟੀ ਦੇ ਬਹੁਤ ਸਰਗਰਮ ਆਗੂ ਸਨ ਅਤੇ ਸਾਰੀਆਂ ਹੀ ਜਥੇਬੰਦੀਆਂ ਦੇ ਹਰ ਕੰਮ ’ਚ ਮੋਹਰੀ ਆਗੂ ਦੀ ਭੂਮਿਕਾ ਨਿਭਾਉਦੇ ਅਤੇ ਹਰ ਲੋੜਵੰਦ ਦੀ ਮਦਦ ਕਰਦੇ ਸਨ।ਉਹਨਾ ਦੀ ਬੇਵਕਤ ਮੌਤ ਨਾਲ ਜਿੱਥੇ ਪਰਵਾਰ ਨੂੰ ਘਾਟਾ ਪਿਆ, ਉੱਥੇ ਇਲਾਕੇ ਦੀਆਂ ਜਮਹੂਰੀ ਲਹਿਰਾਂ ਅਤੇ ਪਾਰਟੀ ਨੂੰ ਬਹੁਤ ਘਾਟਾ ਪਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ।ਉਨ੍ਹਾ ਕਿਹਾ ਕਿ ਮੁਕੰਦ ਲਾਲ ਨੇ ਉਮਰ ਦੇ ਲਗਭਗ 72 ਸਾਲਾਂ ’ਚੋਂ 45 ਸਾਲ ਦੇ ਕਰੀਬ ਭਾਰਤੀ ਕਮਿਊਨਿਸਟ ਪਾਰਟੀ, ਲੋਕ-ਪੱਖੀ ਲਹਿਰਾਂ, ਤਰਕਸ਼ੀਲ ਸੁਸਾਇਟੀ ਪੰਜਾਬ, ਮਜ਼ਦੂਰ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਯੂਨੀਅਨਾਂ ਅਤੇ ਹੋਰ ਟਰੇਡ ਯੂਨੀਅਨਾਂ ’ਚ ਅੱਗੇ ਹੋ ਕੇ ਕੰਮ ਕੀਤਾ।ਉਨ੍ਹਾ ਨਮਿਤ ਸ਼ੋਕ ਸਮਾਗਮ 13 ਮਾਰਚ (ਬੁੱਧਵਾਰ) ਨੂੰ ਵਜੀਦ ਪੈਲੇਸ, ਨਵਾਂਸ਼ਹਿਰ ਵਿਖੇ ਹੋਵੇਗਾ। ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਭੁਪਿੰਦਰ ਸਾਂਬਰ ਨੇ ਕਿਹਾ ਕਿ ਕਾਮਰੇਡ ਮੁਕੰਦ ਲਾਲ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢਣ ਲਈ ਵੱਡਾ ਯੋਗਦਾਨ ਪਾਇਆ ਸਾਂਬਰ ਨੇ ਕਾਮਰੇਡ ਮੁਕੰਦ ਲਾਲ ਦੇ ਪਰਵਾਰਕ ਮੈਂਬਰਾਂ ਧਰਮ ਪਤਨੀ ਜਸਵੀਰ ਕੌਰ, ਪੁੱਤਰ ਰਾਹੁਲ ਦੇਵ, ਪੁੱਤਰ ਸੰਦੀਪ ਕੁਮਾਰ ਨੂੰ ਪਾਰਟੀ ਦਾ ਝੰਡਾ ਸੌਂਪਿਆ ਅਤੇ ਪਰਵਾਰਕ ਮੈਂਬਰਾਂ ਨੇ ਪਾਰਟੀ ਦਾ ਝੰਡਾ ਬੁਲੰਦ ਰੱਖਣ ਦਾ ਵਾਅਦਾ ਕੀਤਾ।ਇਸ ਮੌਕੇ ਉਨ੍ਹਾ ਦੀਆਂ ਬੇਟੀਆਂ ਪੂਜਾ ਰਾਣੀ ਯੂ ਕੇ, ਪੰਕਜ ਕੁਮਾਰੀ ਡਿਪਟੀ ਡਾਇਰੈਕਟਰ ਚੰਡੀਗੜ੍ਹ (ਏਡਜ਼ ਵਿਭਾਗ), ਨੂੰਹ ਮੋਨਿਕਾ, ਪੋਤਰਾ ਅਰਨਵ ਵੀ ਹਾਜ਼ਰ ਸਨ।ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਕਾਮਰੇਡ ਮੁਕੰਦ ਲਾਲ ਦੇ ਜਾਣ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਨੂੰ ਬਹੁਤ ਘਾਟਾ ਪਿਆ ਹੈ।ਉਹਨਾ ਵੱਲੋਂ ਮਜ਼ਦੂਰਾਂ ਲਈ ਕੀਤੇ ਸੰਘਰਸ਼ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।ਕਾਮਰੇਡ ਮੁਕੰਦ ਲਾਲ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸੀ ਪੀ ਆਈ ਦੇ ਸਹਾਇਕ ਸਕੱਤਰ, ਨਵਾਂ ਸ਼ਹਿਰ ਤਹਿਸੀਲ ਦੇ ਸਕੱਤਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਤਰਕਸ਼ੀਲ ਆਗੂ ਸਨ। ਜ਼ਿਕਰਯੋਗ ਹੈ ਕਿ ਕਾਮਰੇਡ ਮੁਕੰਦ ਲਾਲ ਨੇ ਕਈ ਸਾਲ ਪਹਿਲਾਂ ਹੀ ਆਪਣੀ ਅੰਤਮ ਇੱਛਾ ਅਨੁਸਾਰ ਆਪਣੀ ਮਿ੍ਰਤਕ ਦੇਹ ਮੈਡੀਕਲ ਕਾਲਜ ਨੂੰ ਖੋਜ ਕਾਰਜਾਂ ਲਈ ਦੇਣ ਲਈ ਪ੍ਰਣ ਪੱਤਰ ਦਿੱਤਾ ਹੋਇਆ ਸੀ।ਪਰਵਾਰਕ ਮੈਂਬਰਾਂ ਦੇ ਪੂਰਨ ਸਹਿਯੋਗ ਨਾਲ, ਰਿਸ਼ਤੇਦਾਰਾਂ, ਜਮਹੂਰੀ ਲਹਿਰ ਦੇ ਆਗੂਆਂ ਤੇ ਲੋਕਾਂ ਦੇ ਵੱਡੇ ਕਾਫਲੇ ਨਾਲ ਪਿੰਡ ਮਹਿੰਦੀਪੁਰ ਉਹਨਾ ਦੇ ਜੱਦੀ ਘਰ ਤੋਂ ਇੱਕ ਵਿਸ਼ਾਲ ਕਾਫਲਾ ਨਾਅਰੇ ਮਾਰਦਾ ਹੋਇਆ ‘ਮੁਕੰਦ ਲਾਲ ਜੀ ਅਮਰ ਰਹੇ, ਕਾਮਰੇਡ ਮੁਕੰਦ ਲਾਲ ਨੂੰ ਲਾਲ ਸਲਾਮ, ਮੁਕੰਦ ਲਾਲ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ, ਗਰੀਬਾਂ ਦਾ ਆਗੂ ਕਾਮਰੇਡ ਮੁਕੰਦ ਲਾਲ ਅਮਰ ਰਹੇ, ਕਾਮਰੇਡ ਮੁਕੰਦ ਲਾਲ ਤੁਹਾਡੇ ਕਾਜ ਅਧੂਰੇ, ਲਾ ਕੇ ਜ਼ਿੰਦਗੀਆਂ ਕਰਾਂਗੇ ਪੂਰੇ’ ਉਹਨਾ ਦੇ ਘਰ ਤੋਂ ਮਹਿੰਦੀਪੁਰ ਪੁਲ ਤੱਕ ਪੁੱਜਾ। ਐਂਬੂਲੈਂਸ ਅਤੇ ਹੋਰ ਗੱਡੀਆਂ ਰਾਹੀਂ ਕਾਫਲਾ ਸੀ ਐੱਮ ਸੀ ਹਸਪਤਾਲ ਲੁਧਿਆਣਾ ਲਈ ਰਵਾਨਾ ਹੋਇਆ।ਸੀ ਐੱਮ ਸੀ ਹਸਪਤਾਲ ਲੁਧਿਆਣਾ ’ਚ ਤਰਕਸ਼ੀਲ ਆਗੂ ਜਸਵਿੰਦਰ ਫਗਵਾੜਾ, ਸੁਮੀਤ ਸਿੰਘ ਅੰਮਿ੍ਰਤਸਰ, ਜਸਵੰਤ ਜੀਰਖ, ਪਰਮਜੀਤ ਸਿੰਘ, ਸੁਰਿੰਦਰ ਫਗਵਾੜਾ, ਕਰਤਾਰ ਸਿੰਘ, ਪਰਵਾਰਕ ਮੈਂਬਰਾਂ ਅਤੇ ਹੋਰ ਸਾਥੀਆਂ ਨੇ ਕਾਮਰੇਡ ਮੁਕੰਦ ਲਾਲ ਦੀ ਮਿ੍ਰਤਕ ਦੇਹ ਪ੍ਰਦਾਨ ਕੀਤੀ।ਇਸ ਮੌਕੇ ਜ਼ਿਲ੍ਹਾ ਸਕੱਤਰ ਸੁਤੰਤਰ ਕੁਮਾਰ ਨੇ ਬਿਮਾਰ ਹੋਣ ਕਾਰਨ ਫੋਨ ’ਤੇ ਹੀ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਨਰੰਜਣ ਦਾਸ ਮੇਹਲੀ ਕਾਰਜਕਾਰੀ ਸਕੱਤਰ, ਜਸਵਿੰਦਰ ਸਿੰਘ ਭੰਗਲ, ਪਰਵਿੰਦਰ ਮੇਨਕਾ, ਗੁਰਬਖਸ਼ ਕੌਰ ਸੰਘਾ, ਹੁਸਨ ਲਾਲ, ਬਲਵੀਰ ਸਿੰਘ ਜਾਡਲਾ, ਗੁਰਮੁੱਖ ਸਿੰਘ ਫਰਾਲਾ, ਹਰਪਾਲ ਸਿੰਘ ਜਗਤਪੁਰ, ਕੁਲਦੀਪ ਸਿੰਘ ਦੌੜਕਾ, ਸੋਢੀ ਰਾਮ ਸਰਪੰਚ ਜਗਤਪੁਰ, ਸੁਰਿੰਦਰ ਪਾਲ ਸਰਪੰਚ ਮੇਹਲੀ, ਕੁਲਦੀਪ ਸਿੰਘ ਸੁੱਜੋਂ, ਅਮਰਜੀਤ ਮੇਹਲੀ, ਚਰਨਜੀਤ ਸਿੰਘ ਦੌਲਤਪੁਰ, ਗੁਰਬਖਸ਼ ਕੌਰ ਰਾਹੋਂ, ਰਾਜਵੀਰ ਕੌਰ, ਗੁਰਮੇਲ ਸਿੰਘ ਮੈਡਲੇ, ਅਵਤਾਰ ਸਿੰਘ, ਸਵਰਨ ਸਿੰਘ ਹਠੂਰ, ਜਗਤਾਰ ਸਿੰਘ ਭੂੰਗਰਨੀ, ਨਸੀਬ ਸਿੰਘ ਰੋਪੜ, ਦਲਜੀਤ ਸਿੰਘ ਸੁੱਜੋਂ, ਅਜਮੇਰ ਸਿੱਧੂ, ਜਗਦੀਸ਼ ਰਾਏਪੁਰ ਡੱਬਾ, ਬੂਟਾ ਸਿੰਘ ਮਹਿਮੂਦਪੁਰ, ਹੇਮ ਰਾਜ ਤੇ ਜੋਗਿੰਦਰ ਕੁੱਲੇਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here