ਭੂਪਾਲ : ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਮੱਧ ਪ੍ਰਦੇਸ਼ ’ਚ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪਚੌਰੀ, ਸਾਬਕਾ ਸਾਂਸਦ ਗਜੇਂਦਰ ਸਿੰਘ ਰਾਜੂਖੇੜੀ ਅਤੇ ਪਾਰਟੀ ਦੇ ਸਾਬਕਾ ਵਿਧਾਇਕ ਸੰਜੈ ਸ਼ੁਕਲਾ ਸਮੇਤ ਕਈ ਨੇਤਾ ਸ਼ਨੀਵਾਰ ਨੂੰ ਭਾਜਪਾ ’ਚ ਸ਼ਾਮਲ ਹੋਏ। ਇਸ ਦੌਰਾਨ ਭੂਪਾਲ ਦੇ ਪਾਰਟੀ ਮੁੱਖ ਦਫ਼ਤਰ ’ਚ ਨੇਤਾਵਾਂ ਵਿਚਾਲੇ ਹਾਸਾ-ਮਜ਼ਾਕ ਦਾ ਮਾਹੌਲ ਬਣ ਗਿਆ, ਜਦ ਵਿਧਾਨ ਸਭਾ ਚੋਣਾਂ ’ਚ ਆਪਣਾ ਵਿਰੋਧੀ ਰਹੇ ਸੰਜੈ ਸ਼ੁਕਲਾ ਨੂੰ ਭਗਵਾਂ ਪਟਕਾ ਪਹਿਨਾਉਂਦੇ ਹੋਏ ਕੈਲਾਸ਼ ਵਿਜੈਵਰਗੀਆ ਕਹਿੰਦੇ ਹਨਆਓ, ਤੇਰੀਆਂ ਗਾਲਾਂ ਸੁਣੀਆਂ ਅਤੇ ਤੈਨੂੰ ਹੀ ਭਾਜਪਾ ’ਚ ਸ਼ਾਮਲ ਕਰ ਰਿਹਾ ਹਾਂ…।
ਅਸਲ ’ਚ ਵਿਧਾਨ ਸਭਾ ਚੋਣਾਂ 2024 ’ਚ ਇੰਦੌਰ-1 ਸੀਟ ਤੋਂ ਸੰਜੈ ਸ਼ੁਕਲਾ ਕਾਂਗਰਸ ਉਮੀਦਵਾਰ ਸਨ। ਕਾਂਗਰਸ ਉਮੀਦਵਾਰ ਸ਼ੁਕਲਾ ਨੇ ਚੋਣ ਰੈਲੀਆਂ ਤੋਂ ਭਾਜਪਾ ਉਮੀਦਵਾਰ ਕੈਲਾਸ਼ ਵਿਜੈਵਰਗੀਆ ’ਤੇ ਪੱਛਮੀ ਬੰਗਾਲ ’ਚ ਕੇਸ ਦਰਜ ਹੋਣ ਸਮੇਤ ਭੂ ਮਾਫੀਆ ਨੂੰ ਪਨਾਹ ਦੇਣ ਦੇ ਦੋਸ਼ ਲਾਏ ਸਨ।
ਇੱਥੋਂ ਤੱਕ ਕਿ ਵੋਟਿੰਗ ਵਾਲੇ ਦਿਨ ਦੋਵਾਂ ਵਿਚਾਲੇ ਤੂੰ-ਤੂ,ੰ ਮੈਂ-ਮੈਂ ਵੀ ਹੋਈ ਸੀ।