ਬਸਪਾ ਆਪਣੇ ਬਲਬੂਤੇ ’ਤੇ ਚੋਣ ਲੜੇਗੀ : ਮਾਇਆਵਤੀ

0
186

ਨਵੀਂ ਦਿੱਲੀ : ਅਗਾਊਂ ਲੋਕ ਸਭਾ ਚੋਣਾਂ ਬਹੁਜਨ ਸਮਾਜ ਪਾਰਟੀ ਆਪਣੇ ਦਮ ’ਤੇ ਲੜੇਗੀ। ਇਸ ਨੂੰ ਲੈ ਕੇ ਸ਼ਨੀਵਾਰ ਬਸਪਾ ਪ੍ਰਮੁੱਖ ਮਾਇਆਵਤੀ ਨੇ ‘ਐਕਸ’ ’ਤੇ ਇਸ ਦਾ ਐਲਾਨ ਕੀਤਾ। ਨਾਲ ਹੀ ਮੀਡੀਆ ਨੂੰ ਵੀ ਨਸੀਹਤ ਦਿੱਤੀ। ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣ ਬਸਪਾ ਪੂਰੀ ਤਿਆਰੀ ਅਤੇ ਦਮਦਾਰੀ ਨਾਲ ਲੜ ਰਹੀ ਹੈ। ਬਸਪਾ ਪ੍ਰਮੁੱਖ ਨੇ ਸ਼ਨੀਵਾਰ ਨੂੰ ‘ਐਕਸ’ ’ਤੇ ਲਿਖਿਆਬਸਪਾ ਦੇਸ਼ ’ਚ ਲੋਕ ਸਭਾ ਦੀ ਆਮ ਚੋਣ ਆਪਣੇ ਬਲਬੂਤੇ ’ਤੇ ਪੂਰੀ ਤਿਆਰੀ ਅਤੇ ਦਮਦਾਰੀ ਨਾਲ ਲੜ ਰਹੀ ਹੈ। ਇਸ ’ਚ ਗਠਜੋੜ ਜਾਂ ਤੀਜਾ ਮੋਰਚਾ ਆਦਿ ਬਣਾਉਣ ਦੀ ਅਫਵਾਹ ਫੈਲਾਉਣਾ ਗਲਤ ਖ਼ਬਰ ਹੈ। ਮੀਡੀਆ ਇਸ ਤਰ੍ਹਾਂ ਦੀਆਂ ਖ਼ਬਰਾਂ ਨਾ ਫੈਲਾਏ। ਲੋਕ ਵੀ ਸਾਵਧਾਨ ਰਹਿਣ। ਉਨ੍ਹਾ ਲਿਖਿਆ ਕਿ ਖਾਸ ਕਰਕੇ ਯੂ ਪੀ ’ਚ ਬਸਪਾ ਦੇ ਕਾਫ਼ੀ ਮਜ਼ਬੂਤੀ ਦੇ ਨਾਲ ਇਕੱਲੇ ਚੋਣ ਲੜਨ ਨਾਲ ਵਿਰੋਧੀ ਖੇਮੇ ਕਾਫ਼ੀ ਬੇਚੈਨ ਲੱਗਦੇ ਹਨ। ਇਸ ਲਈ ਇਹ ਆਏ ਦਿਨ ਅਫਵਾਹਾਂ ਫੈਲਾਅ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਕਿਹਾ ਕਿ ਬਹੁਜਨ ਸਮਾਜ ਦੇ ਹਿੱਤ ’ਚ ਬਸਪਾ ਦਾ ਇਕੱਲੇ ਚੋਣ ਲੜਨ ਦਾ ਫੈਸਲਾ ਅਟਲ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਬਸਪਾ ਪ੍ਰਮੁੱਖ ਮਾਇਆਵਤੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਉਹ ਲੋਕ ਸਭਾ ਚੋਣਾਂ ’ਚ ਕਿਸੇ ਵੀ ਦਲ ਨਾਲ ਗਠਜੋੜ ਨਹੀਂ ਕਰੇਗੀ। ਅਟਕਲਾਂ ਸਨ ਕਿ ਕਾਂਗਰਸ ਪਾਰਟੀ ਮਾਇਆਵਤੀ ਨੂੰ ‘ਇੰਡੀਆ’ ਗਠਜੋੜ ’ਚ ਸ਼ਾਮਲ ਕਰਨ ਲਈ ਮਨਾ ਸਕਦੀ ਹੈ। ਹਾਲਾਂਕਿ ਉਨ੍ਹਾ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾ ਦੀ ਪਾਰਟੀ ਕਿਸੇ ਦੇ ਨਾਲ ਮਿਲ ਕੇ ਚੋਣ ਨਹੀਂ ਲੜੇਗੀ, ਬਲਕਿ ਆਪਣੇ ਬਲਬੂਤੇ ’ਤੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਉਤਾਰੇਗੀ।

LEAVE A REPLY

Please enter your comment!
Please enter your name here