ਮਨਪ੍ਰੀਤ ਬਾਦਲ ਦੇ ਦੋ ਸਟੰਟ ਪਾਉਣੇ ਪਏ

0
156

ਬਠਿੰਡਾ : ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਦਿਲ ਦੀ ਨਾੜੀ ਬਲਾਕ ਹੋਣ ਕਾਰਨ ਤਬੀਅਤ ਵਿਗੜ ਗਈ ਤੇ ਐਤਵਾਰ ਨਿਜੀ ਹਸਪਤਾਲ ਵਿਚ ਦੋ ਸਟੰਟ ਪਾ ਕੇ ਨਾੜੀ ਖੋਲ੍ਹ ਦਿੱਤੀ ਗਈ। ਹਸਪਤਾਲ ਦੇ ਡਾਕਟਰ ਰਾਜੇਸ਼ ਜਿੰਦਲ ਨੇ ਦੱਸਿਆਮਨਪ੍ਰੀਤ ਦੇ ਸੀਨੇ ਵਿਚ ਸ਼ਨੀਵਾਰ ਰਾਤ ਤੇ ਐਤਵਾਰ ਸਵੇਰੇ ਦਰਦ ਹੋਇਆ। ਈ ਸੀ ਜੀ ਤੇ ਐਂਜੀਓਗ੍ਰਾਫੀ ਨਾਲ ਇਕ ਨਾੜੀ ਬਲਾਕ ਹੋਣ ਦਾ ਪਤਾ ਲੱਗਿਆ। ਉਹ ਛੇਤੀ ਹੀ ਠੀਕ ਹੋ ਜਾਣਗੇ। ਮਨਪ੍ਰੀਤ ਨੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ’ਤੇ ਜਾਣਾ ਸੀ ਪਰ ਤਬੀਅਤ ਖਰਾਬ ਹੋਣ ਕਾਰਨ ਨਹੀਂ ਜਾ ਸਕੇ। ਸੁਖਬੀਰ ਬਾਦਲ ਉਨ੍ਹਾ ਦਾ ਹਾਲ ਜਾਨਣ ਹਸਪਤਾਲ ਪਹੁੰਚੇ।
ਸ਼ਿਲੌਂਗ ਦੇ ਪੰਜਾਬੀ ਲੇਨ ਇਲਾਕੇ ’ਚ ਜ਼ਬਰਦਸਤ ਧਮਾਕਾ
ਸ਼ਿਲੌਂਗ : ਸ਼ਿਲੌਂਗ ਦੇ ਪੰਜਾਬੀ ਲੇਨ ਇਲਾਕੇ ਵਿਚ ਆਈ ਈ ਡੀ ਨਾਲ ਕੀਤੇ ਧਮਾਕੇ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਧਮਾਕਾ ਸ਼ਨਿੱਚਰਵਾਰ ਰਾਤ ਸਾਢੇ ਦਸ ਵਜੇ ਦੇ ਕਰੀਬ ਹੋਇਆ। ਈਸਟ ਖਾਸੀ ਹਿੱਲਜ਼ ਦੇ ਡੀ ਐੱਸ ਪੀ ਰਿਤੂਰਾਜ ਰਵੀ ਨੇ ਕਿਹਾ-ਸਿੰਡੀਕੇਟ ਬੱਸ ਸਟੈਂਡ ਨੇੜੇ ਧਮਾਕਾ ਇਕ ਟੀਨ ਦੇ ਡੱਬੇ ਵਿਚ ਕੀਤਾ ਗਿਆ। ਧਮਾਕੇ ਨਾਲ ਨੇੜਲੀਆਂ ਖਿੜਕੀਆਂ ਦੇ ਸ਼ੀਸ਼ੇ ਤਿੜਕ ਗਏ। ਪੰਜਾਬੀ ਲੇਨ ਵਿਚ ਰਹਿੰਦੇ ਲੋਕਾਂ ਤੇ ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕੰਨ ਸੁੰਨ ਹੋ ਗਏ ਤੇ ਇਸ ਨੇ ਇਲਾਕੇ ਦੀਆਂ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ।
ਰਾਹੁਲ ਨੂੰ ਸਲਾਹ
ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵਰਗੇ ਕੱਦ ਵਾਲੇ ਆਗੂ ਨੂੰ ਲੋਕ ਸਭਾ ਚੋਣ ਕਿਸੇ ਅਜਿਹੀ ਸੀਟ ਤੋਂ ਲੜਨੀ ਚਾਹੀਦੀ ਹੈ, ਜਿੱਥੋਂ ਉਹ ਸੱਤਾਧਾਰੀ ਭਾਜਪਾ ਨੂੰ ਸਿੱਧੀ ਚੁਣੌਤੀ ਦੇ ਸਕਣ। ਉਨ੍ਹਾ ਇਹ ਟਿੱਪਣੀ ਕਾਂਗਰਸ ਵੱਲੋਂ ਰਾਹੁਲ ਗਾਂਧੀ ਨੂੰ ਕੇਰਲਾ ਦੇ ਵਾਇਨਾਡ ਹਲਕੇ ਤੋਂ ਮੁੜ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕੀਤੀ ਹੈ। ਸੀ ਪੀ ਆਈ ਦੀ ਐਨੀ ਰਾਜਾ (ਡੀ ਰਾਜਾ ਦੀ ਪਤਨੀ) ਨੂੰ ਖੱਬੇ ਜਮਹੂਰੀ ਮੁਹਾਜ਼ ਨੇ ਵਾਇਨਾਡ ਤੋਂ ਉਮੀਦਵਾਰ ਬਣਾਇਆ ਹੈ।

LEAVE A REPLY

Please enter your comment!
Please enter your name here