ਲਖਨਊ : ਜੇ ਇਕ ਤਸਵੀਰ ਹਜ਼ਾਰ ਸ਼ਬਦ ਕਹਿ ਸਕਦੀ ਹੈ ਤਾਂ ਦੋ ਤਸਵੀਰਾਂ ਤਿੰਨ ਹਜ਼ਾਰ ਮੀਲ ਦੂਰ ਵਸਦੇ ਮਥੁਰਾ ਤੇ ਉੱਤਰੀ ਕੋਰੀਆ ਦੀ ਰਾਜਧਾਨੀ ਪਯੋਂਗਯਾਂਗ ਵਿਚਲੀ ਦੂਰੀ ਮਿਟਾ ਸਕਦੀਆਂ ਹਨ | ਦੋ ਸਾਲ ਪਹਿਲਾਂ ਉੱਤਰੀ ਕੋਰੀਆ ਦੀ ਇਕ ਮਾਂ ਨੂੰ ਇਸ ਕਰਕੇ ਜੇਲ੍ਹ ਦੀ ਸਜ਼ਾ ਹੋ ਗਈ ਸੀ ਕਿ ਉਸ ਨੇ ਘਰ ਵਿਚ ਲੱਗੀ ਅੱਗ ਵਿੱਚੋਂ ਆਪਣੇ ਬੱਚਿਆਂ ਨੂੰ ਤਾਂ ਬਚਾਅ ਲਿਆ, ਪਰ ਵਰਤਮਾਨ ਹਾਕਮ ਕਿਮ ਜੋਂਗ-ਉਨ ਦੇ ਦਾਦਾ ਕਿਮ ਇਲ-ਸੁੰਗ ਤੇ ਕਿਮ ਜੋਂਗ-ਇਲ ਦੀਆਂ ਤਸਵੀਰਾਂ ਨਹੀਂ ਬਚਾਈਆਂ | ਲੰਘੇ ਸ਼ਨੀਵਾਰ ਭਾਜਪਾ ਦੇ ਕੰਟਰੋਲ ਵਾਲੇ ਮûਰਾ ਨਗਰ ਨਿਗਮ ਨੇ ਇਕ ਸਵੀਪਰ ਨੂੰ ਇਸ ਕਰਕੇ ਮੁਅੱਤਲ ਕਰ ਦਿੱਤਾ ਕਿ ਸੜਕ ਕੰਢਿਓਾ ਜਿਹੜਾ ਕੂੜਾ ਚੁੱਕ ਕੇ ਉਸ ਨੇ ਆਪਣੀ ਰੇਹੜੀ ਵਿਚ ਪਾਇਆ ਸੀ, ਉਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੀਆਂ ਤਸਵੀਰਾਂ ਵੀ ਸਨ | ਮੇਅਰ ਮੁਕੇਸ਼ ਆਰੀਆ ਬੰਧੂ ਤੇ ਐਡੀਸ਼ਨਲ ਮਿਊਾਸਪਲ ਕਮਿਸ਼ਨਰ ਸਤੇਂਦਰ ਤਿਵਾੜੀ ਨੇ ਮੰਨਿਆ ਕਿ 45 ਸਾਲਾ ਸਵੀਪਰ ਬੌਬੀ ਨੇ ਜਾਣਬੱੁਝ ਕੇ ਗਲਤੀ ਨਹੀਂ ਕੀਤੀ, ਪਰ ਉਨ੍ਹਾਂ ਉਸ ਦੀ ਮੁਅੱਤਲੀ ਨੂੰ ਇਸ ਕਰਕੇੇ ਸਹੀ ਠਹਿਰਾਇਆ ਕਿ ਉਸ ਨੇ ਅਣਗਹਿਲੀ ਕੀਤੀ | (ਵਿਆਪਕ ਨਿੰਦਾ ਤੋਂ ਬਾਅਦ ਨਿਗਮ ਨੂੰ ਆਖਰ ਸਵੀਪਰ ਨੂੰ ਬਹਾਲ ਕਰਨਾ ਪਿਆ ਹੈ |)
ਬੌਬੀ ਨੇ 18ਬਾਈ12 ਇੰਚ ਦੀਆਂ ਫਰੇਮ ਕੀਤੀਆਂ ਦੋ ਤਸਵੀਰਾਂ ਸੁਭਾਸ਼ ਇੰਟਰ ਕਾਲਜ ਨੇੜਿਓਾ ਚੁੱਕੀਆਂ ਸਨ, ਜਿੱਥੇ ਪੰਜ ਕਾਲੋਨੀਆਂ ਦੇ ਲੋਕ ਕੂੜਾ ਸੁੱਟਦੇ ਹਨ | ਮੇਅਰ ਨੇ ਕਿਹਾ ਕਿ ਇਹ ਪਾਸ਼ ਕਾਲੋਨੀਆਂ ਹਨ ਤੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਕਿਸ ਨੇ ਸੁੱਟੀਆਂ | ਤਾਂ ਵੀ, ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਇਕ ਮਿਊਾਸਪਲ ਮੁਲਾਜ਼ਮ ਨੇ ਕਿਹਾ ਕਿ ਉਸ ਨੇ ਇਹ ਤਸਵੀਰਾਂ ਕੂੜੇ ਦੇ ਢੇਰ ਤੋਂ ਲੱਗਭੱਗ 200 ਮੀਟਰ ਦੂਰ ਸਥਾਨਕ ਮਿਊਾਸਪਲ ਆਫਿਸ ਵਿਚ ਲੱਗੀਆਂ ਦੇਖੀਆਂ ਸਨ | ਮਿਊਾਸਪਲ ਅਧਿਕਾਰੀਆਂ ਨੇ ਇਸ ਦਾ ਖੰਡਨ ਕੀਤਾ ਹੈ |
ਮûਰਾ-ਵਿ੍ੰਦਾਵਨ ਨਗਰ ਨਿਗਮ ਵਿਚ ਠੇਕੇ ‘ਤੇ ਕੰਮ ਕਰਦਾ ਬੌਬੀ ਕੂੜਾ ਚੁੱਕ ਕੇ ਜਦੋਂ ਸ਼ਹਿਰ ਦੇ ਬਾਹਰ ਸੁੱਟਣ ਜਾ ਰਿਹਾ ਸੀ ਤਾਂ ਉਸ ਕੋਲ ਇਕ ਕਾਰ ਰੁਕੀ ਤੇ ਉਸ ਵਿੱਚੋਂ ਨਿਕਲੇ ਤਿੰਨ ਬੰਦਿਆਂ ਨੇ ਖੁਦ ਨੂੰ ਰਾਜਸਥਾਨ ਦੇ ਅਲਵਰ ਦੇ ਦੱਸ ਕੇ ਉਸ ਨੂੰ ਕਿਹਾ ਕਿ ਉਹ ਉਸ ਦੇ ਕੂੜੇ ‘ਚ ਪਈਆਂ ਕੁਝ ਤਸਵੀਰਾਂ ਦੇਖਣੀਆਂ ਚਾਹੁੰਦੇ ਹਨ | ਬੌਬੀ ਨੇ ਦੱਸਿਆ-ਮੀਂਹ ਕਾਰਨ ਕੂੜਾ ਗਿੱਲਾ ਹੋਇਆ ਪਿਆ ਸੀ | ਮੈਂ ਉਨ੍ਹਾਂ ਨੂੰ ਫਰੇਮ ਕੀਤੀਆਂ ਤਸਵੀਰਾਂ ਦਿੱਤੀਆਂ | ਉਨ੍ਹਾਂ ਨੇ ਸੜਕ ਕੰਢੇ ਦੇ ਨਲ ਦੇ ਪਾਣੀ ਨਾਲ ਉਨ੍ਹਾਂ ਨੂੰ ਧੋਤਾ ਤੇ ਤਸਵੀਰਾਂ ਨਾਲ ਲੈ ਕੇ ਚਲੇ ਗਏ | ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ ਹੋ ਗਈਆਂ | ਮੈਨੂੰ ਨਗਰ ਨਿਗਮ ਆਫਿਸ ਸੱਦ ਕੇ ਮੁਅੱਤਲ ਕਰ ਦਿੱਤਾ ਗਿਆ | ਮੇਰੀਆਂ ਤਿੰਨ ਧੀਆਂ ਤੇ ਦੋ ਬੇਟੇ ਹਨ | ਜੇ ਮੈਨੂੰ ਬਹਾਲ ਨਾ ਕੀਤਾ ਤਾਂ ਅਸੀਂ ਭੁੱਖੇ ਮਰ ਜਾਵਾਂਗੇ |
ਐਡੀਸ਼ਨਲ ਮਿਊਾਸਪਲ ਕਮਿਸ਼ਨਰ ਤਿਵਾੜੀ ਨੇ ਪੱਤਰਕਾਰਾਂ ਨੂੰ ਦੱਸਿਆ-ਅਸੀਂ ਬੌਬੀ ਨਾਲ ਗੱਲ ਕੀਤੀ | ਉਸ ਨੇ ਗਲਤੀ ਨਾਲ ਤਸਵੀਰਾਂ ਰੇਹੜੀ ਵਿਚ ਪਾ ਲਈਆਂ ਸਨ | ਲੋਕਾਂ ਵੱਲੋਂ ਦੱਸਣ ‘ਤੇ ਉਸ ਨੂੰ ਗਲਤੀ ਦਾ ਅਹਿਸਾਸ ਹੋਇਆ | ਤਾਂ ਵੀ ਅਸੀਂ ਉਸ ਨੂੰ ਅਣਗਹਿਲੀ ਲਈ ਮੁਅੱਤਲ ਕਰ ਦਿੱਤਾ | ਮੇਅਰ ਨੇ ਕਿਹਾ-ਬੌਬੀ ਨੇ ਜਿੱਥੋਂ ਤਸਵੀਰਾਂ ਚੁੱਕੀਆਂ, ਉਹ ਪਾਸ਼ ਇਲਾਕਾ ਹੈ ਅਤੇ ਉਥੇ ਪੜ੍ਹੇ-ਲਿਖੇ ਲੋਕ ਰਹਿੰਦੇ ਹਨ | ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾਂ ਮੋਦੀ ਜੀ ਤੇ ਯੋਗੀ ਜੀ ਦੀਆਂ ਤਸਵੀਰਾਂ ਕੂੜੇ ਵਿਚ ਕਿਉਂ ਸੁੱਟੀਆਂ | ਬੌਬੀ ਅਨਪੜ੍ਹ ਹੈ ਤੇ ਅਸੀਂ ਉਸ ਤੋਂ ਇਹ ਸਮਝਣ ਦੀ ਆਸ ਨਹੀਂ ਕਰ ਸਕਦੇ ਕਿ ਇਨ੍ਹਾਂ ਤਸਵੀਰਾਂ ਦੀ ਕੀ ਕੀਮਤ ਹੈ | ਅਸੀਂ ਪਤਾ ਲਾ ਰਹੇ ਹਾਂ ਕਿ ਤਸਵੀਰਾਂ ਕਿਸ ਨੇ ਸੁੱਟੀਆਂ ਤੇ ਵੀਡੀਓ ਕਿਸ ਨੇ ਬਣਾਈ |
ਕਈ ਫੇਸਬੁੱਕ ਯੂਜ਼ਰਜ਼ ਨੇ ਬੌਬੀ ਖਿਲਾਫ ਕਾਰਵਾਈ ਦੀ ਨਿੰਦਾ ਕੀਤੀ | ਰਿਸ਼ਵ ਗੂਰੰਗ ਨੇ ਇਸ ਨੂੰ ਬਹੁਤ ਹੀ ਮੰਦਭਾਗਾ ਕਿਹਾ | ਅਹਿਮਦ ਮੁਦੱਸਰ ਨੇ ਕਿਹਾ-ਇਹ ਸਾਬਤ ਕਰਦਾ ਹੈ ਕਿ ਭਾਜਪਾ ਗਰੀਬਾਂ ਤੇ ਹਿੰਦੂਆਂ ਦੀ ਹਿਤੈਸ਼ੀ ਨਹੀਂ | ਭਾਜਪਾਈ ਸਿਰਫ ਸੱਤਾ ਚਾਹੁੰਦੇ ਹਨ | 9 ਤੇ 10 ਜੂਨ ਨੂੰ ਗੰਗਾ ਦੁਸਹਿਰੇ ‘ਤੇ ਲੋਕਾਂ ਨੇ ਮੋਦੀ ਤੇ ਯੋਗੀ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਉਡਾਈਆਂ ਸਨ, ਜਿਹੜੀਆਂ ਆਖਰ ਥੱਲੇ ਰੁਲੀਆਂ ਸਨ |