ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਚੇਅਰਮੈਨ ਆਸਿਫ ਅਲੀ ਜ਼ਰਦਾਰੀ (68) ਨੇ ਐਤਵਾਰ ਮੁਲਕ ਦੇ 14ਵੇਂ ਰਾਸ਼ਟਰਪਤੀ ਵਜੋਂ ‘ਐਵਾਨ-ਏ-ਸਦਰ’ ਵਿਚ ਹਲਫ ਲਿਆ। ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਨੇ ਜ਼ਰਦਾਰੀ ਨੂੰ ਹਲਫ ਦਿਵਾਇਆ। ਜ਼ਰਦਾਰੀ ਨੇ ਡਾ. ਆਰਿਫ ਅਲਵੀ ਦੀ ਥਾਂ ਲਈ ਹੈ, ਜਿਨ੍ਹਾ ਦਾ ਕਾਰਜਕਾਲ ਪਿਛਲੇ ਸਾਲ ਸਤੰਬਰ ਵਿਚ ਮੁੱਕ ਗਿਆ ਸੀ। ਹਾਲਾਂਕਿ ਉਹ ਪੰਜ ਮਹੀਨੇ ਹੋਰ ਇਸ ਅਹੁਦੇ ’ਤੇ ਬਣੇ ਰਹੇ। ਹਲਫਦਾਰੀ ਸਮਾਗਮ ਵਿਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੋਂ ਇਲਾਵਾ ਤਿੰਨਾਂ ਸੈਨਾਵਾਂ ਦੇ ਮੁਖੀ, ਸੀਨੀਅਰ ਅਧਿਕਾਰੀ ਤੇ ਡਿਪਲੋਮੈਟ ਮੌਜੂਦ ਸਨ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਸਿਫ ਅਲੀ ਜ਼ਰਦਾਰੀ ਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਉਨ੍ਹਾ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਲੋਹੇ ਵਰਗੀ ਮਜ਼ਬੂਤ ਦੋਸਤੀ ‘ਇਤਿਹਾਸ ਦੀ ਚੋਣ’ ਹੈ ਤੇ ਚੀਨ-ਪਾਕਿ ਰਿਸ਼ਤਿਆਂ ਦੀ ਰਣਨੀਤਕ ਮਹੱਤਤਾ ਹੈ।





