ਸੜਕ ਹਾਦਸੇ ‘ਚ 6 ਮੌਤਾਂ

0
182

ਰੇਵਾੜੀ (ਹਰਿਆਣਾ) : ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਕਾਰ ਨੂੰ ਐੱਸ ਯੂ ਵੀ ਨੇ ਐਤਵਾਰ ਰਾਤ ਰੇਵਾੜੀ ਦੇ ਮਸਾਣੀ ਪਿੰਡ ਨੇੜੇ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਏਨੇ ਹੀ ਜ਼ਖਮੀ ਹੋ ਗਏ | ਕਾਰ ਸਵਾਰ ਰਾਜਸਥਾਨ ‘ਚ ਖਾਟੂ ਸ਼ਿਆਮ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ | ਪੁਲਸ ਨੇ ਦੱਸਿਆ ਕਿ ਕਾਰ ਦਾ ਟਾਇਰ ਪੰਕਚਰ ਹੋ ਗਿਆ ਤੇ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਐੱਸ ਯੂ ਵੀ ਨੇ ਟੱਕਰ ਮਾਰ ਦਿੱਤੀ |

LEAVE A REPLY

Please enter your comment!
Please enter your name here