ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਸੋਧ ਐਕਟ (ਸੀ ਏ ਏ)-2019 ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਲੋਕਾਂ ਲਈ ਮੰਗਲਵਾਰ ਪੋਰਟਲ ਲਾਂਚ ਕਰ ਦਿੱਤਾ। ਇਹ ਕਦਮ ਸੀ ਏ ਏ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਨਿਯਮ ਨੋਟੀਫਾਈ ਕਰਨ ਤੋਂ ਇੱਕ ਦਿਨ ਬਾਅਦ ਚੁੱਕਿਆ ਗਿਆ।
ਬੁਲਾਰੇ ਨੇ ਦੱਸਿਆ ਕਿ ਮੋਬਾਇਲ ‘ਐਪ’ ਰਾਹੀਂ ਐਪਲੀਕੇਸ਼ਨ ਦੀ ਸਹੂਲਤ ਲਈ ਛੇਤੀ ਹੀ ਮੋਬਾਇਲ ਐਪ ਸੀ ਏ ਏ-2019 ਵੀ ਜਾਰੀ ਕੀਤੀ ਜਾਵੇਗੀ।
ਸੱਤਾ ’ਚ ਆਏ ਤਾਂ ਸੀ ਏ ਏ ਰੱਦ ਕਰ ਦੇਵਾਂਗੇ : ਥਰੂਰ
ਤਿਰੁਅਨੰਤਪੁਰਮ : ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੇ ਵਿਰੋਧੀ ਗਠਜੋੜ ‘ਇੰਡੀਆ’ ਸੱਤਾ ’ਚ ਆਇਆ ਤਾਂ ਨਾਗਰਿਕਤਾ ਸੋਧ ਐਕਟ (ਸੀ ਏ ਏ) ਨੂੰ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਸੀ ਏ ਏ ਨੈਤਿਕ ਅਤੇ ਸੰਵਿਧਾਨਕ ਤੌਰ ’ਤੇ ਗਲਤ ਹੈ। ਇਹ ਮੁੱਦਾ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਹੋਵੇਗਾ।




