ਕਾਂਗਰਸ ਦੀ ਦੂਜੀ ਲਿਸਟ ’ਚ ਕਮਲਨਾਥ ਤੇ ਗਹਿਲੋਤ ਦੇ ਬੇਟੇ ਸ਼ਾਮਲ

0
250

ਨਵੀਂ ਦਿੱਲੀ : ਕਾਂਗਰਸ ਨੇ ਮੰਗਲਵਾਰ ਲੋਕ ਸਭਾ ਚੋਣਾਂ ਲਈ ਛੇ ਰਾਜਾਂ ਦੇ 43 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ। ਇਸ ਤੋਂ ਪਹਿਲਾਂ 39 ਉਮੀਦਵਾਰ ਐਲਾਨੇ ਸਨ।
ਨਵੀਂ ਲਿਸਟ ਵਿਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਬੇਟੇ ਨਕੁਲਨਾਥ ਨੂੰ ਮੁੜ ਛਿੰਦਵਾੜਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਨੂੰ ਜਾਲੋਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਗੌਰਵ ਗੋਗੋਈ ਆਸਾਮ ਦੇ ਜੋਰਹਾਟ ਹਲਕੇ ਤੋਂ ਚੋਣ ਲੜਨਗੇ। ਨਵੀਂ ਲਿਸਟ ਵਿਚ ਆਸਾਮ ਦੇ 12, ਗੁਜਰਾਤ ਦੇ 7, ਮੱਧ ਪ੍ਰਦੇਸ਼ ਦੇ 10, ਰਾਜਸਥਾਨ ਦੇ 10, ਉੱਤਰਾਖੰਡ ਦੇ 3 ਤੇ ਦਮਨ ਤੇ ਦੀਵ ਦੇ ਇੱਕ ਉਮੀਦਵਾਰ ਹਨ।

LEAVE A REPLY

Please enter your comment!
Please enter your name here