ਰਾਜਪੁਰਾ. (ਰਮੇਸ਼ ਕਟਾਰੀਆ)-ਚੰਡੀਗੜ੍ਹ ਰੋਡ ‘ਤੇ ਸਥਿਤ ਨੀਲਮ ਹਸਪਤਾਲ ਵਿੱਚ ਏਅਰ ਕੰਡੀਸ਼ਨਰ ਵਿੱਚ ਗੈਸ ਭਰਦੇ ਸਮੇਂ ਕੰਪ੍ਰੈਸ਼ਰ ਫਟਣ ਕਾਰਨ ਇੱਕ ਨÏਜਵਾਨ ਦੀ ਮÏਤ ਹੋ ਗਈ, ਜਦੋਂ ਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ¢ਹਸਪਤਾਲ ਵੱਲੋਂ ਕੁਝ ਦਿਨ ਪਹਿਲਾਂ ਨਵੇਂ ਏ ਸੀ ਦੀ ਖਰੀਦ ਕੀਤੀ ਗਈ ਸੀ | ਉਸ ਦੀ ਕੂਲਿੰਗ ਘੱਟ ਹੋਣ ਦੀ ਸ਼ਿਕਾਇਤ ਆ ਰਹੀ ਸੀ¢ ਕੰਪਨੀ ਵੱਲੋਂ ਏਸੀ ਨੂੰ ਠੀਕ ਕਰਨ ਲਈ ਦੋ ਮਕੈਨਿਕ ਨÏਜਵਾਨਾਂ ਨੂੰ ਭੇਜਿਆ ਗਿਆ ਸੀ¢ ਸ਼ਾਮ ਸਮੇਂ ਜਦੋਂ ਇਨ੍ਹਾਂ ਮਕੈਨਿਕਾਂ ਵੱਲੋਂ ਏਅਰ ਕੰਡੀਸ਼ਨਰ ਠੀਕ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਕੰਪ੍ਰੈਸ਼ਰ ਫਟ ਗਿਆ¢ ਦੋਵੇਂ ਨÏਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ¢ ਦੋਨੋਂ ਨÏਜਵਾਨਾਂ ਨੂੰ ਚੁੱਕ ਕੇ ਐਮਰਜੈਂਸੀ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਨÏਜਵਾਨ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ, ਜਦੋਂ ਕਿ ਦੂਜੇ ਨÏਜਵਾਨ ਨੂੰ ਆਈ ਸੀ ਯੂ ਵਿੱਚ ਭਰਤੀ ਕੀਤਾ ਗਿਆ ਹੈ, ਏ ਐੱਸ ਆਈ ਜਸਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਨÏਜਵਾਨ ਦੀ ਪਛਾਣ ਹੈਰੀ ਰਾਣਾ (23) ਪੁੱਤਰ ਰਾਮ ਕੁਮਾਰ ਵਾਸੀ ਪਿੰਡ ਤਿਊੜ ਜ਼ਿਲ੍ਹਾ (ਮੋਹਾਲੀ) ਅਤੇ ਗੰਭੀਰ ਜ਼ਖਮੀ ਨÏਜਵਾਨ ਦੀ ਅੰਕੁਸ਼ ਰਾਣਾ (31) ਪੁੱਤਰ ਪਵਨ ਕੁਮਾਰ ਵਾਸੀ ਪਿੰਡ ਰਾਮਪੁਰ ਸਾਹਨੀ ਜ਼ਿਲ੍ਹਾ ਰੋਪੜ ਵਜੋਂ ਹੋਈ ਹੈ¢ ਉਹਨਾਂ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ¢ ਏ ਐੱਸ ਆਈ ਜਸਪਾਲ ਸਿੰਘ ਨੇ ਕਿਹਾ ਕਿ ਪਰਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਆਰੰਭੀ ਜਾਵੇਗੀ |




