ਨਾਗਪੁਰ : ਆਰ ਐੱਸ ਐੱਸ ਨੇ ਦੋਸ਼ ਲਾਇਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਬਹਾਨੇ ਮੁੜ ਤੋਂ ਬਦਅਮਨੀ ਫੈਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਉਸ ਨੇ ਇਹ ਵੀ ਕਿਹਾ ਕਿ ਇਸ ਅੰਦੋਲਨ ਰਾਹੀਂ ਪੰਜਾਬ ’ਚ ‘ਵੱਖਵਾਦੀ ਦਹਿਸ਼ਤਗਰਦੀ’ ਨੇ ਮੁੜ ਆਪਣਾ ਸਿਰ ਚੁੱਕਿਆ ਹੈ।
ਉਸ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਸੰਦੇਸ਼ਖਲੀ ’ਚ ਸੈਂਕੜੇ ਮਾਵਾਂ ਅਤੇ ਭੈਣਾਂ ’ਤੇ ਹੋਏ ਜ਼ੁਲਮ ਨੇ ਪੂਰੇ ਸਮਾਜ ਨੂੰ ਹਿਲਾ ਦਿੱਤਾ ਹੈ। ਉਸ ਨੇ ਮਨੀਪੁਰ ’ਚ ਜਾਤੀ ਟਕਰਾਅ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨੇ ਸਮਾਜ ਦੇ ਦੋ ਵਰਗਾਂ ਮਾਇਤੀ ਅਤੇ ਕੁੱਕੀ ਵਿਚਕਾਰ ਅਵਿਸ਼ਵਾਸ ਪੈਦਾ ਕੀਤਾ ਹੈ। ਉਸ ਦੀ ਨਾਗਪੁਰ ’ਚ ਸਾਲਾਨਾ ‘ਆਲ ਇੰਡੀਆ ਪ੍ਰਤੀਨਿਧੀ ਸਭਾ’ ਕਾਨਫਰੰਸ ’ਚ ਜਨਰਲ ਸਕੱਤਰ ਦੱਤਾਤ੍ਰੇਯ ਹੋਸਾਬਲੇ ਵੱਲੋਂ ਪੇਸ਼ ਸਾਲਾਨਾ ਰਿਪੋਰਟ 2023-24 ’ਚ ਇਹ ਟਿੱਪਣੀਆਂ ਕੀਤੀਆਂ ਗਈਆਂ ਹਨ।