ਮਨੀਪੁਰ ਵਿਚ ਦੋ ਲੋਕ ਸਭਾ ਸੀਟਾਂ ਹਨ, ਜਦਕਿ ਚੋਣ ਕਮਿਸ਼ਨ ਨੇ ਪਹਿਲੇ ਗੇੜ ਵਿਚ ਦੋ ਸੀਟਾਂ ਦੇ ਨਾਲ-ਨਾਲ ਦੂਜੇ ਗੇੜ ਵਿਚ ਵੀ ਇਕ ਸੀਟ ’ਤੇ ਪੋਲਿੰਗ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਲੋਕ ਸਭਾ ਦੀਆਂ ਸੀਟਾਂ 543 ਤੋਂ ਵਧ ਕੇ 544 ਹੋ ਜਾਂਦੀਆਂ ਹਨ। ਮੁੱਖ ਚੋਣ ਕਮਿਸ਼ਨਰ ਨੇ ਇਹ ਘਚੋਲਾ ਦੂਰ ਕਰਦਿਆਂ ਕਿਹਾ ਕਿ ਅੰਦਰੂਨੀ ਮਨੀਪੁਰ ਹਲਕੇ ਵਿਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ, ਜਦਕਿ ਬਾਹਰੀ ਮਨੀਪੁਰ ਲੋਕ ਸਭਾ ਹਲਕੇ ਵਿਚ ਪੈਂਦੇ ਕੁਝ ਅਸੰਬਲੀ ਹਲਕਿਆਂ ਵਿਚ 19 ਤੇ ਕੁਝ ਅਸੰਬਲੀ ਹਲਕਿਆਂ ਵਿਚ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਸ ਤਰ੍ਹਾਂ ਦੇਖਣ ਨੂੰ ਹਲਕੇ 543 ਤੋਂ 544 ਬਣ ਜਾਂਦੇ ਹਨ।