ਗੜ੍ਹਸ਼ੰਕਰ : ਇਹ ਖਬਰ ਪੰਜਾਬੀ ਜਗਤ ਵਿੱਚ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅੱਜਕੱਲ੍ਹ ਜਰਮਨੀ ਵੱਸਦੇ ਪੰਜਾਬੀ ਲਿਖਾਰੀ ਅਣਖੀ (ਪਰਮਜੀਤ) ਇਬਰਾਹੀਮਪੁਰੀ ਦੇ ਮਾਤਾ ਜੀ ਸ੍ਰੀਮਤੀ ਭਾਗੋ ਦਾ ਪਿੰਡ ਇਬਰਾਹੀਮਪੁਰ ਵਿੱਚ 15 ਮਾਰਚ ਨੂੰ ਦੇਹਾਂਤ ਹੋ ਗਿਆ। ਉਹਨਾਂ ਦੀ ਉਮਰ ਤਕਰੀਬਨ 104 ਸਾਲ ਸੀ। ਉਹ ਵੱਡੀ ਉਮਰੇ ਵੀ ਤੰਦਰੁਸਤ ਰਹੇ, ਪਰ ਹੁਣ ਬਹੁਤ ਥੋੜ੍ਹੇ ਸਮੇਂ ਤੋਂ ਢਿੱਲੇ ਚਲੇ ਆ ਰਹੇ ਸਨ। ਅਣਖੀ ਇਬਰਾਹੀਮਪੁਰੀ ਪਿਛਲੇ ਦੋ ਕੁ ਹਫਤਿਆਂ ਤੋਂ ਪੰਜਾਬ ਪੁੱਜੇ ਹੋਏ ਸਨ। ਅਣਖੀ ਇਬਰਾਹੀਮਪੁਰੀ ਦੇ ਬੱਚੇ ਡਾ. ਅਮਨਪ੍ਰੀਤ (ਬੇਟੀ), ਡਾ. ਕਰਨਪ੍ਰਤਾਪ ਸਿੰਘ (ਜਵਾਈ), ਨਵਪ੍ਰੀਤ (ਬੇਟੀ), ਹਰਪ੍ਰੀਤ (ਬੇਟਾ) ਵੀ ਮਾਤਾ ਜੀ ਨੂੰ ਵਿਦਾ ਕਰਨ ਲਈ ਪੰਜਾਬ ਪੁੱਜ ਗਏ ਹਨ। ਇਨ੍ਹਾਂ ਸਾਰੇ ਬੱਚਿਆਂ ਦਾ ਮਾਤਾ ਜੀ ਨਾਲ ਬੜਾ ਮੋਹ ਦਾ ਰਿਸ਼ਤਾ ਸੀ।
ਸ੍ਰੀਮਤੀ ਭਾਗੋ ਆਪਣੇ ਸ਼ਾਂਤ, ਨਰਮ ਅਤੇ ਮਿਲਵਰਤਣ ਵਾਲੇ ਸੁਭਾਅ ਕਰਕੇ ਪਿੰਡ ਅਤੇ ਇਲਾਕੇ ਵਿੱਚ ਬੜੇ ਸਤਿਕਾਰ ਨਾਲ ਜਾਣੇ ਜਾਂਦੇ ਸਨ। ਮਾਤਾ ਜੀ ਦੇ ਅਕਾਲ ਚਲਾਣੇ ’ਤੇ ਜਰਮਨੀ ਤੋਂ ਵਿਸਾਖਾ ਸਿੰਘ ਅਤੇ ਸੁੱਚਾ ਸਿੰਘ ਨਰ, ਹਾਲੈਂਡ ਤੋਂ ਜੋਗਿੰਦਰ ਬਾਠ, ਯੂ ਕੇ ਤੋਂ ਸਾਊਥਾਲ ਦੇ ਐੱਮ ਪੀ ਸ੍ਰੀ ਵਰਿੰਦਰ ਸ਼ਰਮਾ, ਕੌਂਸਲਰ ਰਣਜੀਤ ਧੀਰ, ਕੌਂਸਲਰ ਹਰਭਜਨ ਕੌਰ, ਕੌਂਸਲਰ ਕੇ ਸੀ ਮੋਹਨ, ਰਾਣੋ, ਜੰਗ, ਜਸਬੀਰ ਕੌਰ ਦੂਹੜਾ, ਹਰੀਸ਼ ਮਲਹੋਤਰਾ, ਰਘੁਬੀਰ ਸੰਧਾਵਾਲੀਆ, ਪਰਮਜੀਤ ਸੰਧਾਵਾਲੀਆ, ਅਮਰ ਜਿਉਤੀ, ਸੁਖਦੇਵ ਸਿੰਘ ਔਜਲਾ, ਗੁਰਪਾਲ ਸਿੰਘ ਅਤੇ ਭਾਰਤ ਤੋਂ ਜਤਿੰਦਰ ਪਨੂੰ ਹੁਰਾਂ ਨੇ ਦੁੱਖ ਦਾ ਇਜ਼ਹਾਰ ਕੀਤਾ।
ਸ੍ਰੀਮਤੀ ਭਾਗੋ ਦਾ ਅੰਤਮ ਸੰਸਕਾਰ 18 ਮਾਰਚ ਸੋਮਵਾਰ ਨੂੰ ਸਵੇਰੇ 11 ਵਜੇ ਪਿੰਡ ਇਬਰਾਹੀਮਪੁਰ ਵਿੱਚ ਹੋਵੇਗਾ।