ਨਵੀਂ ਦਿੱਲੀ : ਅਰੁਣਾਚਲ ਤੇ ਸਿੱਕਮ ਅਸੰਬਲੀਆਂ ਦੀਆਂ ਚੋਣਾਂ ਦੇ ਨਤੀਜੇ 4 ਜੂਨ ਦੀ ਥਾਂ 2 ਜੂਨ ਨੂੰ ਨਿਕਲਣਗੇ। ਇਨ੍ਹਾਂ ਰਾਜਾਂ ਵਿਚ ਲੋਕ ਸਭਾ ਚੋਣਾਂ ਦੇ ਨਾਲ ਹੀ ਅਸੰਬਲੀ ਚੋਣਾਂ ਹੋ ਰਹੀਆਂ ਹਨ। ਚੋਣ ਕਮਿਸ਼ਨ ਮੁਤਾਬਕ ਇਨ੍ਹਾਂ ਰਾਜਾਂ ਵਿਚ ਅਸੰਬਲੀਆਂ ਦੀ ਮਿਆਦ 2 ਜੂਨ ਨੂੰ ਖਤਮ ਹੋ ਰਹੀ ਹੈ, ਇਸ ਕਰਕੇ ਨਤੀਜੇ 2 ਜੂਨ ਨੂੰ ਹੀ ਐਲਾਨੇ ਜਾਣਗੇ। ਇਸੇ ਦੌਰਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਮੰਗ ਕੀਤੀ ਹੈ ਕਿ ਤਾਮਿਲਨਾਡੂ ਤੇ ਕੇਰਲਾ ਵਿਚ ਚੋਣ ਤਰੀਕਾਂ ਬਦਲੀਆਂ ਜਾਣ। ਉਸ ਦਾ ਕਹਿਣਾ ਹੈ ਕਿ ਤਾਮਿਲਨਾਡੂ ਵਿਚ 19 ਅਪ੍ਰੈਲ ਤੇ ਕੇਰਲਾ ਵਿਚ 26 ਅਪ੍ਰੈਲ ਨੂੰ ਪੋਲਿੰਗ ਹੈ। ਦੋਵੇਂ ਤਰੀਕਾਂ ਸ਼ੁੱਕਰਵਾਰ ਦੀਆਂ ਹਨ। ਮੁਸਲਮਾਨਾਂ ਲਈ ਸ਼ੁੱਕਰਵਾਰ ਅਹਿਮ ਦਿਨ ਹੁੰਦਾ ਹੈ।
ਈ ਡੀ ਦੇ ਸੰਮਨ ਤੋਂ ਬਾਅਦ ਕਾਂਗਰਸ ਛੱਡੀ
ਦੇਹਰਾਦੂਨ : ਮਾਡਲ ਤੋਂ ਸਿਆਸਤਦਾਨ ਬਣੀ ਅਨੁ�ਿਤੀ ਗੁਸਾਈਂ ਰਾਵਤ ਨੇ ਕਾਂਗਰਸ ਛੱਡ ਦਿੱਤੀ ਹੈ ਤੇ ਉਸ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਹ ਸੂਬੇ ਦੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਦੀ ਨੂੰਹ ਹੈ। ਈ ਡੀ ਨੇ ਰਾਵਤ ਤੇ ਉਸ ਨੂੰ ਕਥਿਤ ਜੰਗਲਾਤ ਸਕੈਂਡਲ ਵਿਚ ਪੁੱਛਗਿੱਛ ਲਈ ਸੱਦਿਆ ਸੀ।