ਨਵੀਂ ਦਿੱਲੀ : ਕਾਂਗਰਸ ਦੇ ਉਤਰਾਖੰਡ ’ਚ ਬਦਰੀਨਾਥ ਤੋਂ ਵਿਧਾਇਕ ਰਾਜੇਂਦਰ ਸਿੰਘ ਭੰਡਾਰੀ ਐਤਵਾਰ ਭਾਜਪਾ ’ਚ ਸ਼ਾਮਲ ਹੋ ਗਏ। ਤੀਜੀ ਵਾਰ ਦੇ ਵਿਧਾਇਕ ਭੰਡਾਰੀ ਕਾਂਗਰਸ ਦੀ ਪਿਛਲੀ ਸਰਕਾਰ ਦੌਰਾਨ ਮੰਤਰੀ ਵੀ ਰਹੇ।
ਸਾਂਸਦ ਤੇ ਵਿਧਾਇਕ ਕਾਂਗਰਸ ’ਚ
ਹੈਦਰਾਬਾਦ : ਚੇਵੇਲਾ ਤੋਂ ਲੋਕ ਸਭਾ ਮੈਂਬਰ ਰਣਜੀਤ ਰੈੱਡੀ ਤੇ ਖੈਰਤਬਾਦ ਤੋਂ ਵਿਧਾਇਕ ਦਾਨਮ ਨਗੇਂਦਰ ਐਤਵਾਰ ਭਾਰਤ ਰਾਸ਼ਟਰ ਸਮਿਤੀ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਰੇਵੰਤ ਰੈੱਡੀ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ।
ਕੱਛ ’ਚ ਭੁਚਾਲ ਦੇ ਝਟਕੇ
ਅਹਿਮਦਾਬਾਦ : ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਦੇਰ ਰਾਤ 3.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਖਾਵੜਾ ਨੇੜੇ ਸੀ। ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।



