ਚੰਨੀ ਨੂੰ ਧਮਕਾਉਣ ਵਾਲਾ ਫੜ ਲੈਣ ਦਾ ਦਾਅਵਾ

0
161

ਰੂਪਨਗਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਦੇਣ ਵਾਲੇ ਨੂੰ ਰੂਪਨਗਰ ਪੁਲਸ ਨੇ ਗਿ੍ਰਫਤਾਰ ਕਰ ਲਿਆ ਹੈ। ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਚੰਨੀ ਨੇ ਕਿਹਾ ਸੀ ਕਿ ਕਿਸੇ ਨੇ ਉਨ੍ਹਾ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਮੈਸੇਜ ਕਰਕੇ ਦੋ ਕਰੋੜ ਰੁਪਏ ਦੀ ਮੰਗ ਕੀਤੀ। ਪੁਲਸ ਨੇ 2 ਮਾਰਚ ਨੂੰ ਮੁਕਦੱਮਾ ਦਰਜ ਕਰਕੇ ਤਫਤੀਸ਼ ਐੱਸ ਪੀ (ਡੀ) ਰੁਪਿੰਦਰ ਕੌਰ ਸਰਾ ਅਤੇ ਡੀ ਐੱਸ ਪੀ ਮੋਰਿੰਡਾ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਟੀਮ ਨੂੰ ਸੌਂਪੀ। ਧਮਕੀ ਦੇਣ ਵਾਲੇ ਦੀਪਕ ਸ੍ਰੀਮੰਤ ਕਾਂਬਲੇ ਵਾਸੀ ਮੁੰਬਈ ਦੀ ਪਛਾਣ ਕਰ ਕੇ ਉਸ ਨੂੰ ਸੁਨੀਲ ਕੁਮਾਰ ਐੱਸ ਐੱਚ ਓ ਸਿਟੀ ਮੋਰਿੰਡਾ ਅਤੇ ਇੰਚਾਰਜ ਸੀ ਆਈ ਏ ਸਟਾਫ ਰੂਪਨਗਰ ਵੱਲੋਂ ਮਹਾਰਾਸ਼ਟਰ ਤੋਂ 15 ਮਾਰਚ ਨੂੰ ਗਿ੍ਰਫਤਾਰ ਕੀਤਾ ਗਿਆ। ਉਸ ਪਾਸੋਂ ਲੈਪਟਾਪ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਰਿਮਾਂਡ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ, ਚੰਨੀ ਨੇ ਗਿ੍ਰਫਤਾਰੀ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਹੈ ਕਿ ਜਿਸ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ, ਉਹ ਹਿੰਦੀ ਬੋਲਣ ਵਾਲਾ ਹੈ, ਪਰ ਜਿਸ ਨੇ ਧਮਕੀ ਦਿੱਤੀ ਸੀ, ਉਹ ਵਿਅਕਤੀ ਠੇਠ ਪੰਜਾਬੀ ਬੋਲਦਾ ਸੀ।

LEAVE A REPLY

Please enter your comment!
Please enter your name here